ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਵਖਰੀ ਤਰ੍ਹਾਂ ਦੇ ਕੁੱਤੇ ਪਾਲਦੇ ਹਨ, ਕਈ ਭਾਂਤ ਦੇ ਕੁੱਤੇ ਘਰਾਂ ਦੀ ਰਾਖੀ ਲਈ ਸਿਖਾਏ ਜਾਂਦੇ ਹਨ, ਕੀ ਮਜਾਲ ਹੈ ਕਿ ਇਨ੍ਹਾਂ ਦੇ ਹੁੰਦਿਆਂ ਚੋਰ ਘਰ ਵਿਚ ਆ ਵੜੇ, ਅਯਾਲੀਆਂ ਦੇ ਕੁੱਤਿਆਂ ਦਾ ਸਮਾਚਾਰ ਤੁਸੀਂ ਸੁਣਿਆ ਹੋਊ, ਭੇਡਾਂ ਦੇ ਅਯੜਾਂ ਦੀ ਰਾਖੀ ਕਰਦੇ ਹਨ, ਭੇਡਾਂ ਇਧਰ ਉਧਰ ਫਿਰਦੀਆਂ ਹੋਣ ਤਾਂ ਉਨ੍ਹਾਂ ਨੂੰ ਘੇਰ ਲਿਆਉਂਦੇ ਹਨ, ਹੱਕ ਕੇ ਲੈ ਜਾਂਦੇ ਹਨ, ਬਘਿਆੜ ਆ ਜਾਵੇ ਤਾਂ ਉਸਦਾ ਟਾਕਰਾ ਕਰਦੇ ਹਨ॥

ਐਲਪਸ ਪਹਾੜ ਦੀ ਚੋਟੀ ਪੁਰ ਇਕ ਮੰਦਰ ਦੇ ਪਲੇ ਹੋਏ ਇਕ ਪ੍ਰਕਾਰ ਦੇ ਕੁੱਤੇ ਹੁੰਦੇ ਹਨ, ਜਦ ਬਰਫ ਪੈਣ ਥੋਂ ਠੰਡ ਬਹੁਤ ਪੈਂਦੀ ਹੈ, ਅਰ ਰਸਤੇ ਦਿਸਣੋ ਰਹ ਜਾਂਦੇ ਹਨ, ਰਾਹੀ ਰਾਹ ਭੁਲ ਜਾਂਦੇ ਹਨ, ਥੱਕ ਜਾਂਦੇ ਹਨ ਅਰ ਸਰਦੀ ਦੇ ਮਾਰੇ ਬਰਫ ਵਿਚ ਡਿਗ ਪੈਂਦੇ ਹਨ, ਫੇਰ ਉਠਿਆ ਨਹੀਂ ਜਾਂਦਾ, ਬਰਫ ਉਨ੍ਹਾਂ ਦੇ ਉਤੇ ਪੈ ਜਾਂਦੀ ਹੈ, ਅਰ ਓਹ ਦੱਬੇ ਜਾਂਦੇ ਹਨ, ਉਸ ਮੰਦਰ ਦੇ ਰਹਿਣ ਵਾਲੇ ਕੁੱਤਿਆਂ ਦੇ ਗਲਾਂ ਵਿੱਚ ਸਰਾਬ ਦੀਆਂ ਬੋਤਲਾਂ ਬੰਨ੍ਹ ੨ ਕੇ ਛੱਡ ਦਿੰਦੇ ਹਨ, ਓਹ ਅਜਿਹੇ ਰਾਹੀਆਂ ਨੂੰ ਢੂੰਡਦੇ ਫਿਰਦੇ ਹਨ, ਜਿੱਥੇ ਕਿਸੇ ਨੂੰ ਮਲੂਮ ਕਰਦੇ ਹਨ, ਬਰਫ ਪੁਟਦੇ ਹਨ, ਜੋਰ ਨਾਲ ਭੌਕਦੇ ਹਨ, ਪਰਦੇਸੀ ਆਪ ਹੋਸ਼ ਵਿਚ ਆ ਜਾਂਦਾ ਹੈ, ਤਾਂ ਉਠਕੇ ਉਨ੍ਹਾਂ ਦੇ ਗਲ ਵਿਚੋਂ