ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਚੀਕਦੇ ਹਨ, ਕਿ ਨੀਂਦ ਨਹੀਂ ਪੈਂਦੀ, ਫਾਰਸੀ ਵਿਚ ਕਹਾਉਤ ਹੈ, ਕਿ ਪਹਿਲਾਂ ਇਕ ਗਿਦੜ ਬਾਹਰ ਨਿਕਲ ਕੇ ਆਖਦਾ ਹੈ "ਮੇਰਾ ਪਿਉ ਪਾਤਸ਼ਾਹ ਸੀ" ਫੇਰ ਸਾਰੇ ਉਸਨੂੰ ਦੰਦੀਆਂ ਚਿਘਾ ਚਿਘਾ ਕੇ ਕੰਹਦੇ ਹਨ "ਤੈਨੂੰ ਕੀ, ਤੈਨੂੰ ਕੀ" ਬਸ ਫੇਰ ਰਾਮ ਰੌਲਾ ਮਚਦਾ ਹੈ, ਕਿ ਰਬ ਚੇਤੇ ਆਉਂਦਾ ਹੈ, ਗਿੱਦੜ ਅਫਰੀਕਾ ਤੇ ਏਸ਼ੀਆ ਦੇ ਮਧ ਤੇ ਦਖਣੀ ਭਾਗਾਂ ਵਿਚ ਬਾਹਲਾ ਲਝਦਾ ਹੈ, ਕੋਈ ਤੀਹ ਇੰਚ ਲੰਮਾ ਹੁੰਦਾ ਹੈ, ਬੂਥੀ ਨੋਕ ਦਾਰ, ਪੂਛ ਗੁੱਛੇਦਾਰ,ਰੰਗ ਪਿਲੱਤਣ ਤੇ ਭਾ ਮਾਰਦਾ ਹੈ,ਦਿਨੇ ਉਜਾੜਾਂ ਤੇ ਬਨਾਂ ਵਿਚ ਲੁਕੇ ਰੰਹਦੇ ਹਨ, ਰਾਤੀ ਝੁੰਡਾਂ ਦੇ ਝੁੰਡ ਨਿਕਲਦੇ ਹਨ, ਰੌਲਾ ਇਸ ਲਈ ਪਾਉਂਦੇ ਹਨ, ਕਿ ਨਿਕੇ ੨ ਜਨੌਰ ਡਰ ਕੇ ਨੱਸਣ, ਅਰ ਇਨ੍ਹਾਂ ਦਾ ਸ਼ਿਕਾਰ ਬਣਨ ਪਰ ਓਹ ਬਾਹਲਾ ਮੁਰਦਾਰ ਛਕਦੇ ਹਨ, ਕਈ ਦਿਨ ਤੀਕ ਕਾਫਲਿਆਂ ਦੇ ਪਿਛੇ ਲਗੇ ਰੰਹਦੇ ਹਨ, ਜਿਥੇ ਕੋਈ ਬਲਦ ਜਾਂ ਘੋੜਾ ਮਰਕੇ ਡਿਗਾ, ਉਹ ਇਨ੍ਹਾਂ ਦੇ ਪਿਉ ਦਾਦੇ ਦਾ ਮਾਲ ਕਦੀ ੨ ਕਬਰਾਂ ਵਿਚੋਂ ਮੁਰਦੇ ਪੁਟ ੨ ਕੇ ਬੀ ਖਾ ਜਾਂਦੇ ਹਨ, ਬਾਹਲਾ ਸ਼ੇਰ ਤੇ ਹੋਰ ਸ਼ਿਕਾਰੀ ਜਨੌਰਾਂ ਦੇ ਪਿਛੇ ਰੰਹਦੇ ਹਨ, ਓਹ ਤਾਂ ਸ਼ਿਕਾਰ ਕਰਕੇ ਥੋੜਾ ਬਾਹਲਾ ਖਾਂਦੇ ਹਨ, ਪਰ ਜਿਥੋਂ ਇਨ੍ਹਾਂ ਨੇ ਪਿਠ ਮੋੜੀ, ਬਾਕੀ ਦਾ ਭਾਗ ਇਨ੍ਹਾਂ ਦੇ ਢਹਿ ਚੜ੍ਹਿਆ, ਫਲ ਤੇ ਅਨਾਜ ਬੀ