ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਵਡੇ ਸੋਹਣੇ ਮਲੂਮ ਹੁੰਦੇ ਹਨ, ਸੇਰ ਵਾਂਙੂ ਵਡਾ ਘਾਤੀ ਹੈ, ਇਕ ਜਨੌਰ ਨੂੰ ਖਾਂਦਾ ਹੈ,ਤਾਂ ਤਿੰਨ ਮਾਰਦਾ ਹੈ,ਏਸ਼ੀਆ ਅਰ ਅਫਰੀਕਾ ਦਿਆਂ ਕਈਆਂ ਦੇਸ਼ਾਂ ਵਿਚ ਬਹੁਤ ਲਝਦਾ ਹੈ, ਇਸਨੂੰ ਅਚਰਜ ਡੌਲ ਨਾਲ ਮਾਰਦੇ ਹਨ, ਟੋਏ ਪੁਟ ੨ ਕੇ ਉਨਾਂ ਪੁਰ ਘਾਹ ਵਿਛਾਉਂਦੇ ਹਨ, ਅਰ ਉਪਰ ਮਾਂਸ ਦੇ ਟੋਟੇ ਰੱਖ ਦਿੰਦੇ ਹਨ, ਤੇਂਦੂਆ ਮਾਂਸ ਦੀ ਮੁਸ਼ਕ ਪੁਰ ਆਉਂਦਾ ਹੈ, ਅਰ ਟੋਏ ਵਿਚ ਡਿਗ ਪੈਂਦਾ ਹੈ, ਲੋਕ ਮਾਰ ਲੈਂਦੇ ਹਨ, ਹਿੰਦੁਸਤਾਨ ਵਿਚ ਬੀ ਬਥੇਰੇ ਤੇਂਦੂਏ ਲਝਦੇ ਹਨ, ਅਰ ਬਾਹਲੀ ਥਾਂਈ ਮਿਲਦੇ ਹਨ, ਕਈ ਪੰਜ ਫੁਟ ਲੰਮੇ ਹੁੰਦੇ ਹਨ, ਅਰ ਕਈ ਸਾਢੇ ਤਿੰਨ ਫੁਟ, ਜੋ ਬਾਹਲੀ ਥਾਂਵੀ ਲਭਦਾ ਹੈ॥

ਪੰਜਾਬ ਦੇ ਉੱਤਰ ਵੱਲ ਹਿਮਾਲਾ ਪਹਾੜ ਵਿਚ ਤੇਂਦੂਏ ਬਾਹਲੇ ਹਨ ਉਥੇ ਇਨਾਂ ਨੂੰ ਲਕੜ ਬੱਗਾ ਕੰਹਦੇ ਹਨ, ਚੇਤੇ ਰਖਣਾ ਕਿ ਲਕੜ ਬੱਗਾ ਹੋਰ ਜਨੌਰ ਹੈ, ਜੋ ਇਸ ਨਾਲੋਂ ਅੱਡ ਹੈ, ਏਹ ਪਿੰਡਾਂ ਦੇ ਆਲੇ ਦੁਆਲੇ ਰੰਹਦੇ ਹਨ, ਅਰ ਵਛਿਆਂ, ਕੁਤਿਆਂ, ਤੇ ਨਿਕੇ ੨ ਜਨੌਰਾਂ ਨੂੰ ਚੁਕ ਲੈ ਜਾਂਦੇ ਹਨ, ਏਹ ਜਨੌਰਾਂ ਦੀ ਗਿੱਚੀ ਨੂੰ ਪੈਂਦੇ ਹਨ, ਇਸ ਲਈ ਪਹਾੜੀ ਲੋਕ ਆਪਣਿਆਂ ਕੁੱਤਿਆਂ ਦੇ ਗਲਾਂ ਵਿੱਚ ਲੋਹੇ ਦੇ ਪਟੇ ਪਾ ਦਿੰਦੇ ਹਨ, ਉਨ੍ਹਾਂ ਵਿੱਚ ਵਡੇ ੨ ਕੰਡੇ ਲਗੇ ਹੁੰਦੇ ਹਨ,