ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

(੩) ਲਕੜਬਗਾ ਜਾਂ ਚਰਖ, (੪) ਮੁਸ਼ਕ ਬਿਲਾਈ ਦੀ ਤਰ੍ਹਾਂ ਦੇ ਜਨੌਰ, ਜਿਹਾਕੁ ਮੁਸ਼ਕ ਬਿਲਾਈ, ਬਿਖ੍ਯੀ ਬਿਲਾਈ, ਤੇ ਨੇਉਲ, (੫) ਵੇਜ਼ਲ ਦੀ ਭਾਂਤ ਦੇ ਜਨੌਰ, ਜਿਹਾਕੁੁ ਮਾਰਟਨ, ਸੀਬਲ, ਫਰਟ, ਵੇਜ਼ਲ, ਸੰਜਾਬ, ਊਦ ਬਿਲਾਈ, ਦੂਜੇ ਤਲੀਆਂ ਦੇ ਭਾਰ ਤੁਰਨ ਵਾਲੇ ਓਹ ਜਨੌਰ ਹਨ ਕਿ ਤੁਰਦੇ ਹਨ ਤਾਂ ਮਨੁੱਖ ਵਾਙੂ, ਉਨ੍ਹਾਂ ਦਾ ਸਾਰਾ ਪੈਰ ਧਰਤੀ ਨੂੰ ਛੁਹੰਦਾ ਜਾਂਦਾ ਹੈ, ਜਿਹਾਕੁ ਰਿੱਛ, ਤੇ ਬਿੱਜੂ॥

ਤੀਜੇ ਪਰਾਂ ਦੇ ਭਾਰ ਤੁਰਨ ਵਾਲੇ ਜਨੌਰ ਓਹ ਹਨ, ਜੋ ਸਮੁੰਦ੍ਰ ਵਿਚ ਰੰਹਦੇ ਹਨ, ਅਰ ਉਨ੍ਹਾਂ ਦੇ ਹਥ ਪੈਰ ਬਹੁਤ ਨਿੱਕੇ ਹੁੰਦੇ ਹਨ, ਪੈਰ ਬਾਹਲਾ ਪਿਛਾਹਾਂ ਨੂੰ ਹੁੰਦੇ ਹਨ, ਅਰ ਅਜਿਹੇ ਚੌੜੇ ੨ ਹੁੰਦੇ ਹਨ, ਕਿ ਤਰਣ ਵਿਚ ਚੱਪਿਆਂ ਦਾ ਕੰਮ ਦਿੰਦੇ ਹਨ, ਇਸ ਭਾਂਤ ਵਿੱਚ ਸੀਬਲ, ਜਾਂ ਜਲਚਰ ਵੱਛਾ ਤੇ ਦਰਿਆਈ ਘੋੜੇ ਹਨ॥

ਬਿੱਲੀ ਦੀ ਭਾਂਤ ਦੇ ਜਨੌਰ

ਪਲੀ ਹੋਈ ਬਿੱਲੀ ਨੂੰ ਕਦੀ ਦੇਖਿਆ ਜੇ, ਕਿਸ ਅਨੰਦ ਨਾਲ ਬੈਠੀ ਆਪਣੇ ਬਲੂੰਗੜਿਆਂ ਨਾਲ ਖੇਡਦੀ ਹੈ, ਇਸ ਦੀ ਪਿੱਠ ਜਾਂ ਸਿਰ ਪੁਰ ਹੱਥ ਫੇਰੋ, ਦੇਖੋ ਕਿਹੀ ਕੋਮਲ ਬਾਣੀ ਨਾਲ