ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਜਿਹੇ ਰੰਗ ਦੀ ਸਮੂਰ ਹੁੰਦੀ ਹੈ, ਲੋਕ ਇਸਦੀ ਵੱਡੀ ਭਾਲ ਕਰਦੇ ਹਨ, ਸਗੋਂ ਕਈਆਂ ਆਦਮੀਆਂ ਦੀ ਕਾਰ ਤਾਂ ਇਹੀ ਹੈ, ਕਿ ਓਹ ਸਮੂਰ ਅਰ ਇੱਕ ਹੋਰ ਸੁਗੰਧ ਵਾਲੀ ਵਸਤ ਲਈ ਇਨ੍ਹਾਂ ਨੂੰ ਫੜ ਲਿਆਉਂਦੇ ਹਨ, ਇਹ ਸੁਗੰਧਿਤ ਵਸਤ ਪੂਛ ਦੇ ਕੋਲ ਦੀ ਥੈਲੀਆਂ ਦੇ ਵਿੱਚ ਹੁੰਦੀ ਹੈ, ਵੱਡੀ ਅਮੋਲਕ ਹੁੰਦੀ ਹੈ, ਦਵਾਵਾਂ ਵਿੱਚ ਪੈਂਦੀ ਹੈ, ਅਰ ਕੇਈ ਹੋਰਣੀ ਕੰਮੀ ਬੀ ਆਉਂਦੀ ਹੈ, ਉਸਨੂੰ ਜੰਦ ਬੇਦੁਸਤਰ ਆਖਦੇ ਹਨ।।
ਸਗਾਬੀ ਦੇ ਟੋਲਿਆਂ ਦੇ ਟੋਲੇ ਝੀਲਾਂ ਤੇ ਨਦੀਆਂ ਦੇ ਕੰਢੇ ਆਪਣੀ ਵਸਤੀਆਂ ਬਣਾਉਂਦੇ ਅਰ ਇਕੱਠੇ ਰੰਹਦੇ ਹਨ । ਘਰ ਪਿੱਛੋਂ ਬਣਾਉਂਦੇ ਹਨ, ਪਹਲੇ ਸਾਰੇ ਰਲਕੇ ਬੰਨ ਮਾਰ ਹਨ, ਕਿ ਬਾਰਾਂ ਮਹੀਨੇ ਪਾਣੀ ਰਹੇ, ਇਹ ਬੰਨ ਅਸਲ ਵਿੱਚ ਬ੍ਰਿੱਛਾਂ ਦੀ ਟਾਹਣੀਆਂ ਅਰ ਗਾਰੇ ਤੇ ਪੱਥਰਾਂ ਦੀ ਕੰਧ ਹੁੰਦੀ ਹੈ, ਹੇਠੋਂ ਦਸ ਯਾਰਾਂ ਫੁੱਟ ਚੌੜੀ, ਅਰ ਉੱਤੋਂ ਦੋ ਜਾਂ ਤਿੰਨ ਫੁੱਟ ਲੰਮੀ ਹੁੰਦੀ ਹੈ, ਜੇ ਕਦੀ ਨਦੀ ਡਾਢੀ ਤਿਖੀ ਅਤੇ ਚੌੜੀ ਹੁੰਦੀ ਹੈ, ਤਾਂ ਇਸ ਥੋਂ ਬੀ ਵਧੀਕ, ਧਿਆਨ ਨਾਲ ਸੋਚੋ ਇਸ ਬੰਨ ਦੇ ਬਨਣ ਲਈ ਇਨਾਂ ਵਿਚਾਰੀਆਂ ਨਿਕੀਆਂ ੨ ਜਾਨਾਂ ਨੂੰ ਨਿਕੀਆਂ ਟਾਹਣੀਆਂ ਤੇ ਡੰਡੀਆਂ ਵਢਣੀਆਂ ਪੈਂਦੀਆਂ ਹੋਣ ਗੀਆਂ ? ਇੱਕ ਵਸਤੀ ਵਿੱਚ ਗੁੰਬਜ ਵਰਗੇ ਗੋਲ ੨ ਢੇਰ