ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਮੋਏ ਪਏ ਹਨ, ਨਾ ਖਾਂਦੇ ਹਨ ਨਾ ਸਾਹ ਲੈਂਦੇ ਹਨ, ਇਸ ਨੀਂਦ ਥੋਂ ਬਸੰਤ ਰੁਤ ਦੀ ਗਰਮੀ ਹੀ ਇਨ੍ਹਾਂ ਨੂੰ ਜਗਾਉਂਦੀ ਹੈ ॥
ਇੰਗਲਸਤਾਨ ਵਿੱਚ ਬਾਲ ਕੀ ੨ ਕਰਦੇ ਹਨ, ਕਿ ਜਿੱਥੇ ਇਸ ਮੋਏ ਜਿਹੇ ਚਮਗਿੱਦੜ ਨੂੰ ਦੇਖਿਆ ਅਰ ਹੱਥ ਵਿੱਚ ਲੈਕੇ ਮਲਿਆਂ ਦਲਿਆਂ ਗਰਮੀ ਪਹੁੰਚਦੀ ਹੈ, ਤਾਂ ਵਿਚਾਰਾ ਜਨੌਰ ਸਮਝਦਾ ਹੈ, ਕਿ ਬਸੰਤ ਰੁਤ ਆਈ, ਅਰ ਰਤਾ ੨ ਹੱਥ ਪੈਰ ਹਿਲਾਉਣ ਲੱਗਦਾ ਹੈ, ਇਸਨੂੰ ਅੱਗ ਕੋਲ ਰੱਖੋ ਤਾਂ ਬੀ ਜਾਗ ਉੱਠਦਾ ਹੈ, ਪਰ ਜਦ ਠੰਡੀ ਥਾਂਉ ਲੈ ਆਓ ਫੇਰ ਉਸੇ ਤਰ੍ਹਾਂ ਸੌਂ ਰੰਹਦਾ ਹੈ ।
ਬਾਜੇ ਚਮਗਿਦੜ ਨਿਰੇ ਫਲ ਖਾਂਦੇ ਹਨ, ਪਰ ਬਾਹਲੇ ਕੀੜਿਆਂ ਦਾ ਸ਼ਿਕਾਰ ਕਰਦੇ ਹਨ, ਇਨ੍ਹਾਂ ਨੂੰ ਤੁਸੀਂ ਸੰਧਿਆ ਵੇਲੇ ਇਕੁਰ ਉੱਡਦਿਆਂ ਦੇਖਦੇ ਹੋ, ਕਿ ਅਵਾਜ ਤੱਕ ਨਹੀਂ ਹੁੰਦੀ, ਫਲ ਖਾਣ ਵਾਲੇ ਚਮਗਿੱਦੜ ਕੀੜੇ ਖਾਣ ਵਾਲਿਆਂ ਚਮਗਿੱਦੜਾਂ ਨਾਲੋਂ ਬਾਹਲਾ ਵੱਡੇ ਬੀ ਹੁੰਦੇ ਹਨ, ਅਰ ਇਨ੍ਹਾਂ ਦੀਆਂ ਵਾਦੀਆਂ ਬੀ ਵੱਖਰੀਆਂ ਹੀ ਹੁੰਦੀਆਂ ਹਨ, ਏਹ ਗਰਮ ਦੇਸਾਂ ਵਿੱਚ ਹੁੰਦੇ ਹਨ, ਇਨ੍ਹਾਂ ਵਿੱਚੋਂ ਇੱਕ ਭਾਂਤ ਜਿਸਨੂੰ ਬੜ ਬਗਲ ਕਹਿੰਦੇ ਹਨ, ਹਿੰਦੁਸਤਾਨ ਵਿੱਚ ਬਹੁਤ ਲਭਦਾ ਹੈ, ਇਨ੍ਹਾਂ ਦੀ ਦੇਹ ਇੱਕ ਫੁਟ ਲੰਮੀ ਹੁੰਦੀ ਹੈ, ਪਰ ਬਾਜੂ ਖਿਲਰਦੇ