ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਅੰਨੇ ਚੂਹੇ ਦੀਆਂ ਅੱਖਾਂ ਤਾਂ ਹਨ, ਪਰ ਅੰਨਾ ਜਿਹਾ ਹੀ ਹੈ, ਇਹ ਬਾਹਲਾ ਅਜਿਹੇ ਕੀੜੇ ਖਾਂਦਾ ਹੈ, ਜੋ ਧਰਤੀ ਦੇ ਅੰਦਰ ਰੰਹਦੇ ਹਨ, ਇਨ੍ਹਾਂ ਦੇ ਢੂੰਢਣ ਲਈ ਇਸ ਵਿੱਚ ਸੁਣਨ ਦੀ ਸ਼ਕਤੀ ਵੱਡੀ ਤਿੱਖੀ ਹੈ, ਇੱਥੋਂ ਤੀਕ ਕਿ ਅੰਗ੍ਰੇਜੀ ਵਿੱਚ ਕਹਾਉਤ ਹੈ, ਕਿ " ਅਜਿਹਾ ਚੁੱਪ ਚੁਪੀਤਾ ਜਾਵੀਂ ਜੋ ਅੰਨ੍ਹਾ ਚੂਹਾ ਬੀ ਨਾ ਸੁਣੇ " ਪਰ ਜੇ ਅੰਨ੍ਹੇ ਚੂਹੇ ਦੇ ਕੰਨ ਨੂੰ ਬਾਹਰੋਂ ਦੇਖੋ ਤਾਂ ਕੁਝ ਵੱਡਾ ਨਹੀਂ ਹੈ, ਨਾ ਸੌਖਾ ਹੀ ਨਜ਼ਰ ਆਉਂਦਾ ਹੈ, ਸਗੋਂ ਇੱਕ ਨਿੱਕਾ ਜਿਹਾ ਛੇਕ ਮਲੂਮ ਹੁੰਦਾ ਹੈ, ਅਰ ਇਸਨੂੰ ਜਦ ਉਹ ਚਾਹੇ ਬੰਦ ਕਰ ਸਕਦਾ ਹੈ, ਜਿਸ ਦਾ ਤਾਤਪਰਜ ਇਹ ਹੈ ਕਿ ਮਿੱਟੀ ਅੰਦਰ ਨਾ ਆ ਪਵੇ।।
ਇਸਦੀ ਸੁੰਘਣ ਦੀ ਸ਼ਕਤੀ ਵਡੀ ਤਿੱਖੀ ਹੈ, ਧਰਤੀ ਦੇ ਅੰਦਰ ਹੀ ਅੰਦਰ ਸ਼ਿਕਾਰ ਦੀ ਮੁਸ਼ਕ ਸੁੰਘ ਲੈਂਦਾ ਹੈ, ਇਸਥੋਂ ਬਿਨਾ ਸਪਰਸ ਅਥਵਾ ਛੁਹਣ ਦੀ ਸ਼ਕਤੀ ਬੀ ਡਾਢੀ ਤਿੱਖੀ ਹੈ, ਗੱਲ ਕੀ ਸੱਚੇ ਕਰਤਾਰ ਨੇ ਇਸ ਨੂੰ ਹੋਰ ਸਭ ਗਿਆਨ ਇੰਦ੍ਰਯ ਡਾਢੇ ਤਿਖੇ ਦਾਨ ਕੀਤੇ ਹਨ, ਦ੍ਰਿਸ਼੍ਟ ਹੋਣ ਦਾ ਬਦਲਾ ਇੰਉ ਪੂਰਾ ਕਰ ਦਿੱਤਾ ਹੈ।।
ਇਸਦਾ ਪਿੰਜਰ ਬੀ ਇਕੁਰ ਜੀਵਨ ਬਤੀਤ ਕਰਨ ਦੇ ਢਬ ਦਾ ਹੈ, ਅਗਲਾ ਭਾਗ ਵੱਡਾ ਤੇ ਤਕੜਾ ਹੈ, ਭਈ ਪੁੱਟਣ