ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੯)

ਜੁਗਨੂੰ ਨੈ ਜਦ ਜਾਨਿਆਂ ਇਹ ਲੈਗੀ ਮੁਹਿ ਖਾਹ।
ਹਾਥ ਜੋੜ ਇੰਉ ਬੋਲਿਆ 'ਜਰਾ ਦੇਰ ਲੈ ਸਾਹ।
ਦੇਖ ਬਡਾਈ ਪ੍ਰਭੂ ਦੀ ਲਿਖੇ ਲੇਖ ਜਿਨ ਮਾਥ।
ਮੁਝਕੋ ਦੀਆ ਪ੍ਰਕਾਸ਼ ਜਹ ਤੁਝੇ ਰਾਗ ਗੁਨ ਸਾਬ।
“ਤੂੰ ਸਲਾਹ ਮਮ ਚਾਨਣਾ ਮੈ ਸਲਾਹੀ ਤਵ ਰਾਗ।
"ਸਮਝ ਸਿਆਣਪ ਹੈ ਇਹੀ ਪ੍ਰਭਦੀ ਸਿਫਤੀ ਲਾਗ।
“ਤੂੰ ਗਾਵਤ ਹੈ ਰਾਤ ਨੂੰ ਮੈਂ ਬੀ ਚਮਕਤ ਰਾਤ॥
"ਇਮ ਕੰਮ ਪ੍ਰਭੁਨੈ ਕੀਆ? ਕਿਸੋਭਾ ਪਾਵੈ ਰਾਤ।"
ਜਦ ਚਮਕੀਲੇ ਕੀਟ ਦੀ ਲੀ ਬੁਲਬੁਲ ਸੁਣ ਕੂਕ॥
ਉਡੀ ਤੁਰਤ ਔ ਭੁੱਖ ਕੀ ਰਹੀ ਨਾ ਰੰਚਕ ਹੂਕ।
ਤਾਤ ਪਰਜ ਇਸ ਬਾਤ ਦਾ ਸੁਣੋ ਕਾਨ ਦੇ ਮੀਤ॥
ਝਗੜੇ ਝਾਝੇ ਛੋੜ ਕੇ ਕਰੋ ਸਭਨ ਸੇ ਪ੍ਰੀਤ॥
ਬਿਨੈ ਕਰਤ ਹੈ ਬੀਰ ਸਿੰਘ ਰਹੋ ਬੀਰ ਸਮ ਬੀਰ।
ਕਰੋ ਰਾਤ ਨਹ ਕਿਸੂ ਸੇ ਬਨੋ ਖੀਰ ਔ ਨੀ।


  • ਖੀਰ ਦੁਧ, ਤੇ ਨੀਰ ਪਾਣੀ, ਅਰਥਾਤ ਅਜਿਹੀ ਪ੍ਰੀਤ ਕਰੋ ਜਿਹੀ ਦੁਧ ਤੇ ਪਾਣੀ ਦੀ ਹੈ ॥