ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੨)

ਦਯਾ ਨਾਮ ਹੈ ਓਸਦਾ ਸੁਣੇ ਜੁਲਮ ਪੁਕਾਰਾ॥
ਜਾਲਮ ਨੂੰ ਡੰਡ ਦੇਵਣਾ ਇਹ ਜਾਂਉ ਨਿਤਾਰਾ।
ਓਹੀ ਦਯਾ ਉਸਤਾਦ ਦੀ ਕੁਝ ਮਾਰ ਕਦੀ ਹੋ।
ਓਹੀ ਅੰਮਾਂ ਬਾਪ ਦੀ ਪੁਚਕਾਰ ਕਦੀ ਹੋ।
ਓਹੀ ਦਯਾ ਕਿ ਘੁਰਕੀਆਂ ਹੈ ਪਯਾਰ ਕਿਥਾਉ॥
ਕਿਧਰੇ ਚਾਨਣ ਅਗਨ ਕਹ ਦੀਦਾਰ ਸਦਾਉ॥
ਕਿਧਰੇ ਯੂਰਤ ਮਿਹਰ ਦੀ ਉਹ ਪਰਗਟ ਹੋਵੇ।
ਕਿਧਰੇ ਪੜਦੇ ਕਹਰ ਦੇ ਉਹ ਛਪ ਖਲੋਵੇ।
ਕਿਧਰੇ ਮਿਸ਼ਰੀ ਦਾ ਮਜਾ ਉਹ ਦਿੰਦੀ ਪੂਰਾ।
ਕਿਤੇ ਮੌਤ ਦੀ ਚਾਸ ਦੇ ਕੰਮ ਰਖਤ ਅਧੂਰਾ।
ਏਹੋ ਕਿਰਪਾ ਸੀ ਕਿ ਜਦ ਓੜਕ ਸਮਝਾਯਾ।
ਸ਼ੇਖ ਫਰੂਕ ਨੇ ਪੁਤ ਦਾ ਚਾ ਗਲਾ ਕਟਾਯਾ।
ਏਹੋ ਕਿਰਪਾ ਸੀ ਕਿ ਜਦ ਹੋਯਾ ਪੁਤ ਮੁਰਦਾ।
ਲਗਾ ਕਲੇਜੇ ਪਿਤਾ ਦੇ ਬਰਛੀ ਦਾ ਦਰਦਾ॥
ਏਹੋ ਕ੍ਰਿਪਾ ਕਰਾਉਂਦੀ ਘਾਇਲ ਕਿਸ ਥਾਂਈ।
ਏਹੋ ਕ੍ਰਿਪਾ ਭਰਾਉ ਦੀ ਫਿਰ ਜਖਮਾਂ ਤਾਂਈ।
ਦਯਾਨੜਾਂਉ ਨੂੰ ਅਕਲ ਨੈ ਜਦ ਆਖ ਸੁਣਾਯਾ॥
ਸਾਖੀ ਹਾਲੀ ਹੋਇਆ ਹਰਿ ਚਰਨ ਮਨਾਯਾ।