ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/273

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੨)

ਚਲਦਾ ਜਿੱਥੇ ਹੁਕਮ ਮਮ ਹੇਦਯਾ ਬਚਨ ਸੁਨ॥
ਤੇਰੀ ਕ੍ਰਿਪਾ ਦਾ ਕਛੂ ਉੱਥੇ ਨਹੀਂ ਹੈ ਗੁਨ।
ਉੱਥੇ ਹਠ ਦਾ ਪਤਾ ਨਹ ਨਹ ਵੈਰ ਗੁਜਾਰਾ।
ਨਹੀਂ ਨਿਸ਼ਾਨੀ ਸਾਕ ਦੀ ਨਹੀਂ ਪ੍ਰੀਤ ਪਿਆਰਾ।
ਸੁਤੰਤਤਾਈ ਦਾ ਹੁਕਮ ਉੱਥੇ ਹੈ ਜਾਰੀ।
ਬਾਤਸ਼ਾਹ ਥੋਂ ਰੰਕ ਤਕ ਕੋਈ ਦਮ ਨਹ ਮਾਰੀ।
ਕੰਹਦਾ ਮਕਰਹ ਟੇਡਪਨ ਤੂੰ ਚਲ ਮੈਂ ਆਯਾ।
ਵਲੀਏਛਲੀਏਪਲਕਵਿੱਚਕੋਈਰਹਣਨਪਾਯਾ
ਭਆਂ ਪੁਰਸ਼ਾਂ ਨੂੰ ਨਹੀਂ ਡਰ ਰਾਜ ਅਸਾਡੇ।
ਹੋਣ ਕਨੌਡੇ ਪਾਪ ਤੇ ਰਹ ਡਰਨ ਦੁਰਾਡੇ॥
ਸੱਤੀਂ ਪੜਦੀ ਭੀ ਕੋਈ ਲੁਕ ਪਾਪ ਕਮਾਵੇ।
ਅੱਜ ਨ ਹੋਇਆ ਕਲ ਤਕ ਉਘਾ ਹੋ ਜਾਵੇ।
ਏਥੇ ਪੈਰੀ ਪਾਪ ਦਾ ਬੂਹੇ ਤੇ ਕੰਧਾ।
ਭਾਈ ਨੂੰ ਭਾਈ ਕਦੀ ਨਿਜ ਦੇਤ ਨ *ਕੰਧਾ॥
ਚਾਰੇ ਪੱਲੇ ਸਾਫ ਜੋ ਅਵਗੁਣ ਤੋਂ ਹੋਵੇ।
ਡਰ ਨਹੀਂ ਉਸਨੂੰ ਕਿਸੇ ਦਾ ਲਖ ਵੈਰੀ ਹੋਵੇ।


  • ਮੋਢਾ