ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੧)

ਦੂਰ ਕੀਤਾ ਇਸ ਜਗਤ ਥੋਂ ਇੱਕ ਸ਼ਖਸੀ ਰਾਜਾ।
ਕਰੀ ਗੁਲਾਮੀ ਦੂਰ ਜਗ ਭਏ ਸੁਖੀ ਸਮਾਜਾ॥
ਲੱਖਾਂ ਸਭਾ ਬਿਠਾਈਆਂ ਵਿੱਚ ਦੇਸਾਂ ਦੇ ਮੈਂ।
ਰਾਹ ਸੁਝਾਏ ਭੁਲਦੇ ਹਰ ਭੇਸਾਂ ਦੇ ਮੈਂ।
ਹੁਕਮ ਕਨੂਨੀ ਕਿਸੇ ਘਰ ਨਹੀਂ ਕੈਦੀ ਹੋਗਾ।
ਨਾਮ ਰਾਜ ਪੰਚਾਯਤੀ ਇਹ ਸਭਨਾਂ ਜੋਗਾ।
ਜਿਸ ਪ੍ਰਕਾਰ ਮੈਂ ਜੁਲਮ ਦਾ ਹੇ ਦਯਾ ਨ ਸੰਗੀ।
ਇੱਸੇ ਤਰ੍ਹਾਂ ਤੇਰਾ ਅਪਿ ਨਹਿੰ ਹਾਂ ਮੈਂ *ਅੰਗੀ।
ਸਿਰ ਜਿਸਨੇ ਕੁਝ ਚਕਿਆ ਮੈਂ ਭੰਨ ਗਵਾਯਾ।
ਬੇੜਾ ਭਰਿਆ ਪਾਪ ਦਾ ਮੰਝ ਧਾਰ ਡੁਬਾਯਾ॥
ਲੰਹਦੇ ਚੜਦੇ ਸਕਲਜੁਗ ਹੁਣਹੁਕਮ ਅਸਾਡਾ।
ਜਿਸਨੈ ਹੁਕਮ ਨੂੰ ਮੰਨਿਆ ਚਟ ਟੁਟਿਆ ਭਾਂਡਾ।
ਮੇਰੀ ਅਕਲ ਨ ਉੱਕਦੀ ਕਦਹੀ ਕਿਸੇ ਵੇਲੇ।
ਤੀਰ ਨਿਸ਼ਾਨੇ ਬੈਠਦਾ ਮੇਰਾ ਹਰ ਵੇਲੇ।
ਜੇ ਮੈਂ ਅਪਨੇ ਓਜਦੀ ਤਲਵਾਰ ਦਿਖਾਂਦਾ।
ਵਾਰ ਨ ਫਿਰ ਹਾਬੀਲ ਪੁਰ ਕਾਬੀਲ ਚਲਾਂਦਾ।


  • ਅੰਗ ਵਾਲਾ ਪਖ ਵਾਲਾ