ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/270

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੬)

ਹੋਇਆ ਜਿਹੜੇ ਦੇਸ਼ ਹੁਕਮ ਸਰਕਾਰ ਦਾ ਜਾਰੀ।
ਜਾਣੋ ਅਜ ਕਲ ਹੋਇਆ ਉਹ ਉਜੜ ਭਾਰੀ॥
ਪਿਉਦਾ ਕਿਹਾ ਨ ਮੰਨਦੇ ਪੁਤ ਸਿਖ ਮਤਵਾਲੇ।
ਨੌਕਰ ਦੇਣ ਰਸੀਦ ਨਾ ਮਾਲਕ ਨੂੰ ਟਾਲੇ।
ਮੁੰਡੇ ਕੁਝ ਨਾ ਮੰਨਦੇ ਭਾਈ ਦੀ ਘੁਰਕੀ।
ਲੁੱਚੇ ਕਰਣ ਪੁਲੀਸ ਦੀ ਏਵੇਂ ਇੱਕ ਬੁਰਕੀ।
ਵਿੱਚ ਕਚਹਰੀ ਦੇਖ ਲੈ ਅਮਲੇ ਦਾ ਵਿਹਾਰਾ॥
ਸਮਝ ਦੀਵਾਨੀ ਨੂੰ ਕਿ ਇੱਕ ਖੁਲਿਆ ਬਾਜਾਰਾ।
ਚਿਡ ਨੂੰ ਘੁਟਕੇ ਫਿਰਣਤਿਹ ਨਿਜ ਲੋੜਾਂ ਵਾਲੇ।
ਮੂੰਹ ਖੋਲੇ ਬੈਠੇ ਛਕਣ ਸਭ ਅਮਲੇ ਵਾਲੇ।
ਨਹੀਂ ਹਾਕਮਦੀ ਕ੍ਰਿਪਾਸੰਗ ਡਰ ਉਨ੍ਹਾਂ ਵਾਲਾ।
ਪੁਛਣਪਹਲਇਜਹਾਰਵਿੱਚਕੀਲਿਆਯਾਮਾਲਾ
ਸਭਨੀ ਪਾਸੀਂ ਛੁੱਟ ਰਹੇ ਦੱਲਾਲ ਵਿਚਾਲੇ।
ਹਥੀਂ ਦੁਹੀਂ ਲੁਟੀਵਦੇ ਪਏ ਲੋੜਾਂ ਵਾਲੇ।
ਇੰਉ ਤਾਂ ਤੇਰੇ ਵਿੱਚ ਦਯਾ! ਹਰਤਨ ਅਮੋਲੇ।
ਨੇਕੀ ਥੋੜੀ ਤੋਹ ਵਿੱਚ ਅਵਗੁਣ ਦੇ ਟੋਲੇ।
ਏਕ ਧਾੜਵੀ ਨੂੰ ਜਦੋਂ ਕੈਦੋਂ ਛੁਟਵਾਵੇਂ।
ਕਈਆਂ ਵੀਹਾਂ ਜਾਤੀਆਂ ਦੀ ਜਾਨ ਵੰਞਾਵੇਂ।