ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/268

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੭)

ਮੈਂਹੀ ਸਭ ਦੇ ਦੁਖਾਂ ਵਿੱਚ ਹੁੰਦੀ ਹਾਂ ਸਾਥੀ।
ਮੇਰੇ ਬਿਨ ਕੋਈ ਕਿਸੇ ਨੂੰ ਇੱਕ ਦੇਤ ਨ ਪਾਥੀ।
ਮਾਂ ਪਿਉ ਮੋਆਂ ਮਹਿੱਟਰਾਂ ਜਾਂ ਦਿਯਾਂ ਦਿਲਾਸਾ।
ਰੰਡੀਆਂ ਦੁਖੀਆਂ ਦੀ ਖਬਰ ਰਖ ਦਿਯਾਂ ਧਰਾਸਾ।
ਮੇਰੇ ਹੀ ਦਮ ਥਾਂ ਬਣਾ ਨਾਮੂਨਾ ਆਦਮ।
ਮੈਥੋਂ ਹੀ ਪਸਰੀ ਘਣੀ ਆਦਮੀਯਤ ਆਲਮ॥
ਨਹੀਂ ਤ ਆਦਮੀ ਪਾਪ ਦਾ ਹੈ ਪੁਤਲਾ ਭਾਰੀ।
ਮੇਰੇ ਬਿਨ ਕੀ ਕਰ ਸਕਤ ਕੋਊ ਨਰ ਨਾਰੀ।
ਬੇੜਾ ਜਦ ਫਿਰਊਨ ਦਾ ਹੋ ਗਰਕ ਰਿਹਾ ਸੀ।
ਮੈਂ ਕੰਢੇ ਤੇ ਖੜੀ ਹੋ ਤਦ ਰੋਇ ਰਹੀ ਸੀ।

ਦੋਹਾ


ਅਹੋ ਜਾਂਉ ਤਵ ਜਿਹੇ ਜਗ ਜੇ ਹੁੰਦੇ ਦੋ ਚਾਰ॥
ਲੁਟ ਗਈ ਹੁੰਦੀ ਕਦੀ ਦੀ ਮੇਰੀ ਬਾਗ ਬਹਾਰ।

ਨਿਸਾਨੀ ਛੰਦ


ਜਦ ਸੁਣਿਆ ਇਹ ਦਯਾ ਥੋਂ ਤਾਂਨਾ ਵਡ ਭਾਰਾ।
ਤਦੋਂ ਨਯਾਉਲਗਾ ਹੋਣ ਕੁਝ ਬਚਨ ਕਰਾਰਾ॥