ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/265

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੪)

ਨਿਸਾਨੀ ਛੰਦ

ਤੇਰੇ ਚੰਗੇ ਨਾਉਂ ਥਾਂ ਹੈ ਅਚਰਜ ਭਾਰੀ।
ਖੂਬੀ ਤੇਰੀ ਸੁਣਨ ਨੂੰ ਦਿਲ ਚਾਹਤ ਵਾਰੀ।
ਨਹੀਂ ਮਿਠਾਈ ਮਿਤ੍ਰ ਸੰਗ ਕੁਝ ਕੰਮ ਤੁਹਾਨੂੰ।
ਅੱਖਾਂ ਵਿੱਚ ਸੁਸ਼ੀਲਤਾ ਨਹੀਂ ਦਿੱਸੇ ਸਾਨੂੰ।
ਅਪਨ ਬਿਗਾਨੇ ਏਕ ਸਮ ਸਭ ਭਾਸਨ ਤੈਨੂੰ।
ਮਿੜ੍ਹ ਦੇਤ ਨ ਲਾਭ ਨਾ ਸਨ ਦੁਖ ਚੈਨੂੰ।
ਫਾਹੇ ਦੇਣੇ ਆਦਮੀ ਹੈ ਆਦਤ ਤੇਰੀ।
ਚੜ੍ਹਣ ਹਜਾਰਾਂ ਸੂਲੀਆਂ ਪਰ ਖਾਤਰ ਤੇਰੀ!
ਜਾਨ ਮਾਲ ਨਮਰੂਦ ਦਾ ਹੈਂ ਸਕਲ ਵੰਬਾਯਾ।
ਫਿਰ ਫਿਰਊਨਦੀ ਵਿੱਚ ਤੈ ਚਾਇ ਡੁਬਾਯਾ।
ਲੰਕਾ ਸਾੜੀ ਜਾਇਕੇ ਕਿਸ ਬਾਣੋਂ ਤੇਰੇ।
ਰਾਵਣ ਮਾਰਿਆ ਫੌਜਨਾਲਇਹ ਕਰਤਬ ਤੇਰੇ।
ਬੰਦੀ ਖਾਨੇ ਜਗਤ ਦੇ ਸਭ ਤੈਹੀ ਪੂਰੇ।
ਕੈਦੀ ਸੱਭੇ ਰੁੱਧ ਨੂੰ ਗਾਵਨ ਦੁਖ ਝੂਰੇ।
ਤੇਰੀ ਆਗਯਾ ਥੋਂ ਕਟੇ ਸਿਰ ਲੱਖ ਕਰੋੜਾਂ।
ਦੇਸ ਨਿਕਾਲੇ ਵਾਲਿਆਂ ਦਾ ਜੋੜ ਕਿ ਜੋੜਾਂ।