ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/263

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੨)

ਦੁਵੈਯਾ ਛੰਦ

ਪਕਕੇ ਤਯਾਰ ਖੇਤ ਹੋ ਚੁਕਿਆ ਦੇਖ ਲਵੇ ਜਦ ਸਾਰਾ।
ਲਾਵੇ ਕਰ ਸਵਧਾਨ ਜਾਇਕੇ ਕੱਟ ਲਵੇ ਇੱਕ ਵਾਰਾ।
ਗਾਹਉਡਾਇ ਬੋਹਲ ਕਰ ਅਦਾ ਵੇਚਵੱਟਕੇ ਰੁਪਈਏ।
ਦਿੰਦਾ ਸਾਹ ਆਪਣੇ ਤਾਂਈ ਹੋਰ ਮਾਮਲਾ ਚਹੀਏ।
ਪੜਨ ਵਾਲਿਆਂ ਦੇ ਦਿਲ ਅੰਦਰ ਜੇਕਰ ਆਸ ਨ ਹੋਵੇ।
ਲਵੇ ਨ ਨਾਂਉ ਪੜਨ ਦਾ ਕੋਈ ਲਿਖਣੇ ਥੋਂ ਹਥ ਧੋਵੇ।
ਕਰਦਾ ਜਤਨ ਕਿਵੇਹਾ ਔਖਾ ਆਸਾ ਵੰਦ ਵਿਚਾਰਾ।
ਸਹਿੰਦਾ ਝਿੜਕਾਂ ਝੰਬਾਂ ਚਾਹੇ ਪੰਡਤ ਬਣਾ ਕਰਾਰਾ॥
ਵਿਦਯਾ ਪੜੇ ਅਨੇਕ ਪ੍ਰਕਾਰਾ ਕਰ ੨ ਜਤਨ ਬਥੇਰੇ।
ਕੇਡੇ ਵਡੇ ਦੁਖ ਮਿਹਨਤ ਦੇ ਝਾਗੈ ਸੰਝ ਸਵੇਰੇ।
ਪਰ ਆਸਾ ਉਸਨੂੰ ਹਰ ਵੇਲੇ ਰਖੇ ਸੰਨ ਅਨੰਦਤ।
ਇੱਸੇ ਲਈ ਕਸ਼ਟ ਵਡ ਸੰਹਦਾਰਖਦਾ ਆਸ ਅਨਿੰਦਿਤ।
ਚਾਹ ਵਧਾਵੇ ਉਸਦੀ ਹਿੰਮਤ ਨਿਤ ੨ ਕਰ ੨ ਤਾਜੀ।
ਵਿਦਯਾ ਦੇ ਉਹ ਲਾਭ ਦਿਖਾਵੇ ਹੁੰਦੀ ਬੇ ਮੁਹਤਾਜੀ।
ਏਹ ਨ ਹੋਵੇ ਫੇਰ ਜਗਤ ਵਿੱਚ ਵਿਦੜਾ ਪੜ੍ਹੇ ਨ ਕੋਈ।
ਏਹ ਨ ਹੋਵੇ ਫੇਰ ਜਗਤ ਵਿੱਚ ਰਹ ਨਿਰਾਸ ਸਭ ਕੋਈ।