ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੧)

ਕਹੋ ਇੰਨੀਆਂ ਖੁਸ਼ੀਆਂ ਕਿਸ ਨੂੰ ਹੁੰਦੀਆਂ ਫੇਰ ਪ੍ਰਾਪਤ
ਏਹ ਪਦਾਰਥ ਕਿਸਨੂੰ ਮਿਲਦੇ ਆਸਾਥੋਂ ਗੁਣ ਜਾਪਤ।

(੧੪) ਫਿਰ ਸਾਨੂੰ ਇਹ ਦਿਨ ਸੁਖਦਾਈ ਕੀਕਰ ਪ੍ਰਾਪਤ ਹੋਂਦੇ
ਅਮਨ ਅਮਾਨ ਦੇਸ ਵਿੱਚ ਸਾਡੇ ਕੀਕਰ ਆਕਰ ਸੋਂਹਦੇ,
ਸਭ ਕੁਛ ਆਸਾ ਹੀ ਦੇ ਕਾਰਣ ਹੋਤ ਭਾਵਣੀ ਪੂਰੀ
ਇਸਹੀ ਕਰਕੇ ਖੁਸ਼ੀ ਮਨਾਵਣ ਖਾਵਣ ਕੁਟ ੨ ਚੂਰੀ।

ਚੌਪਈ



(੧੫)ਕਰਤ ਆਸ ਥੋਂ ਪੈਲੀ ਕਿਸਾਨ।
ਸਭ ਦੇ ਸਿਰ ਪੁਰ ਰਖ ਇਹਸਾਨ।
ਕਰਦਾ ਕਿਸ ਮਿਹਨਤ ਸੰਗ ਖੇਤੀ।
ਕਰਤ ਕਮਾਈ ਦੁੱਖਾਂ ਸੇਤੀ।
(੧੬)ਬੀਜਤ ਕਦੀ ਧਰਾ ਵਿੱਚ ਧਾਨੀ।
ਕਦੀ ਦੇਤ ਤਿੰਹ ਲਕ ਬੰਨ ਪਾਨੀ।
ਰੰਹਦਾ ਉਸਕਰ ਸਦ*ਦਿਲਸ਼ਾਦ!
ਲੈਂਦਾ ਓੜਕ ਅਪਣੀ ਮੁਰਾਦ॥


  • ਪ੍ਰਸਿੰਨ