ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੬੦)

(੯) ਦੇਖੋ ਜਿਤਨੇ ਹੈਨ ਸੁਦਾਗਰ ਆਸਾ ਰੱਖਣ ਸਾਰੇ ਸਾਰੇ ਕਾਰ ਵਪਾਰਾਂ ਦਾ ਜਗ ਲਾਭ ਵਿਚਾਰਣ ਹਾਰੇ, ਲਦਕੇ ਮਾਲ ਫਿਰਣ ਉਹ ਹਰ ਥਾਂ ਕਰਦੇ ਵਣਜ ਵਿਹਾਰਾ ਜਾਨ ਜੋਖੋਂ ਦਾ ਕਰਦੇਸੌਦਾ ਬੀਮੇ ਕਈ ਪਰਕਾਰਾਹਾ।

(੧੦) ਝੱਲਣ ਦੁਖ ਅਨੇਕ ਤਰ੍ਹਾਂ ਦੇ ਚੋਰ ਚਿਕਾਰਾਂ ਵਾਲੇ ਪਰ ਆਸਾ ਕਰ ਜੀਉ ਉਨ੍ਹਾਂ ਦੇ ਰਹਣ ਖੁਸ਼ੀ ਮਤਵਾਲੇ, ਫਿਰ ਕੇਹੇ ਓਹ ਰੰਗਾਂ ਵਾਲੇ ਉਸ ਥੋਂ ਲਾਭ ਉਠਾਉਣ ਸਾਰੀ ਮਿਹਨਤ ਸਖਤੀ ਦਾ ਮੁੜ ਅੰਤ ਅਨੰਦ ਮਨਾਵਣ।

(੧੧) ਡੂੰਘੀ ਸੋਚੋ ਦੇਖੋ ਹਾਲਤ ਸਾਹਿਬ ਹਨ ਜੋ ਫਿਰੰਗੀ ਕਰਣ ਪਰਿਮ ਜਤਨ ਘਨੇਰਾ ਲੈਣ ਲਾਭ ਰੰਗ ਰੰਗੀ ਕੋਹ ਹਜਾਰਾਂ ਲੰਘ ਪ੍ਰਥੀ ਨੂੰ ਪਹੁੰਚੇ ਕਿਸ ੨ ਪਾਸੇ ਕੇਉਲ ਅਗੂਆ ਆਸ ਇਨ੍ਹਾਂ ਦੀ ਕਾਰਜ ਆਂਦਾ ਰਾਸੇ

(੧੨) ਆਸਾ ਸਦਾ ਵਧਾਯਾ ਦਿਲ ਨੂੰ ਜੋ ਕੁਛ ਕੰਮ ਉਠਾਇਆ ਅਗੇ ੨ ਲਾਗੀ ਆਸਾ ਪਿਛੇ ਕੰਮ ਨਿਬਾਹਇਆ, ਏਹ ਨ ਹੁੰਦੀ ਫੇਰ ਕਦੀ ਨਾ ਛਡ ਵਤਨ ਨੂੰ ਟੁਰਦੇ ਲੰਡਨਜੇਹਾ ਹਰ ਸੁਹਾਵਣ ਤਯਾਗਨ ਦਿਲਥੀ ਕਰਦੇ

(੧੩) ਏਡੀ ਦੂਰ ਛੱਡ ਘਰ ਅਪਣਾ ਕਿੰਉਕਰ ਇੱਥੇ ਆਵਣ ਕਰਕੇ ਵਡੇ ਮਾਰ ਕਾਰੇ ਫਤੇ ਕਿਸ ਤਰ੍ਹਾਂ ਪਾਵਣ