ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੫੯)

ਸਭਨਾਂ ਦੀ ਜੋ ਸਾਧੂ ਅਗੂਆ ਬਣੀ ਰਹੇ ਹਰ ਵੇਲੇ ਦਯਾ ਕਰੇ ਰਹ ਸੰਗ ਹਰ ਕਿਸੀ ਦੁਖੜੇ ਦੂਰ ਧਕੇਲੇ।

(੫) ਖੁਸ਼ੀ ਜੰਦੇ ਦੀ ਹੈ ਉਹ ਕੁੰਜੀ ਨਾਉਂ ਰਖਾਇਆ ਆਸਾ ਦੂਜਾ ਨਾਮ ਉਮੈਦ ਸਭੀ ਨਰ ਭੀਖਣ ਜਗ ਵਿੱਚ ਖਾਸਾ, ਜੀਉਣ ਨਾਮ ਬਗੀਚੇ ਦਾ ਫਲ ਜਾਣੋ ਸੁੰਦਰ ਮੇਵਾ ਸਾਰੀ ਖੁਸ਼ੀ ਬੱਸ ਹੈ ਉਸ ਪੁਰ ਜਾਣਤ ਕੋਈ ਭੇਵਾ॥

(੬) ਦੁਖੀਆਂ ਦਰਦਵੰਦਾਂ ਦੇ ਦਿਲ ਦੀ ਪੀੜ ਹਟਾਉਣ ਵਾਲੀ ਸਾਰੇ ਜਗ ਦੀ ਵੱਡੀ ਪਰੀ ਕਰਣ ਯਾਦ ਸੁਖ ਸਾਲੀ, ਕਹੋਨ ਕਿਸਦੇ ਦਿਲ ਵਿੱਚ ਇਸਦਾ ਡੇਰਅਡਿਆ ਹੋਯਾ ਕਿਸਨੇ ਇਸਨੂੰ ਨਾਲ ਅਪਣੇ ਕਰਕੇ ਪਯਾਰ ਸਮੋਯਾ।

(੭) ਰਾਜੇ ਮਹਾਰਾਜੇ ਸਭ ਇਸਥੋਂ ਖੁਸ਼ੀ ਹੁਣ ਦਿਲ ਕਰਕੇ ਜਿਤੇ ਗਰੀਬ ਕੰਗਾਲ ਵਿਚਾਰੇ ਜੀਵਣ ਆਸਾ ਧਰਕੇ, ਲਗੀ ਰਹਤ ਹੈ ਅੱਖ ਕਿਸੇਦੀ ਦੇਸ ਜਿੱਤਣ ਦੀ ਖਾਤਰ ਦੁਜਾ ਦੇਖਤ ਹੱਥ ਸਖੀ ਵਲ ਕੌਡੀ ਹਿਤ ਹੋ ਆਤਰ।

(੮)ਇਕ ਉਡੀਕਣ ਸ਼ਾਮ ਦੇਸ ਦੀ ਅਸੀਂ ਲੁਟਾਂਗੇ ਲੋਟੀ ਇੱਕ ਉਡੀਕਣ ਰੱਬਾ ਸਾਨੂੰ ਮਿਲੇ ਸ਼ਾਮ ਦੀ ਰੋਟੀ, ਇੱਕ ਵਿਲਾਇਤ ਸੱਤੇ ਚਾਹੁਣ ਜਿੱਤ ਅਸੀਂ ਘਰ ਆਈਏ ਇੱਕ ਇੰਉ ਚਾਹੁਣ ਛਡਕੇ ਧੰਧੇ ਗੁਦਰੀ ਖਫਨੀ ਪਾਈਏ।