ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/259

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੮)

ਛੰਦ ਪ੍ਰਬੰਧ

(ਉਮੈਦ ਬਗੀਚੀ)

ਦੇਯਾ ਛੰਦ

(੧) ਕੀ ਹੈ ਉਹ ਹੈ ਮੂਲ ਜਿਸਦਾ ਵਡਾ ਪਿਆਰਾ ਭਾਈ ਓੜਕ ਜਿਸਦਾ ਮਤਲਬ ਵਾਲਾ ਸੋ ਕੀ ਆਖ ਸੁਣਾਈ, ਹੋਵੇ ਮੂਲ ਓਸੀਦਾ ਚੰਗਾ ਹਰਖ ਅਨੰਦ ਦੇ ਨਾਲੇ ਓੜਕ ਜਿਸਦਾ ਖਿੜਿਆ ਹੋਇਆ ਮੁੰਹਪਰਸਿੰਨ ਦਿਖਾਲੇ

(੨) ਦਿੜਤਾ ਹੋਵੇ ਮਨ ਨੂੰ ਜਿਸਥੋਂ ਆਪੇ ਕੰਮ ਪਏ ਹੋਵਣ ਪੁਰਖਾਰਥ ਸੁਭਾਉ ਨੂੰ ਹੋਵੇ ਬੰਨ ਲਕ ਤੁਰਤ ਖਲੋਵਨ, ਢੱਠੇ ਦਿਲ ਨੂੰ ਦੇਕੇ ਧੀਰਜ ਖੜਾ ਤੁਰਤ ਕਰ ਦੇਵੇ ਜਿਸਕਰ ਭੇਦ ਜਾਣ ਖੁਲ ਸਾਰੇ ਖੜਾ ਤੁਰਤ ਕਰ ਦੇਵੇ।

(੩) ਹੋਇ ਧਨੰਤਰ ਰੋਗੀ ਭਾਣੇ ਚਿਤਵਤ ਹੀ ਦੁਖ ਨਾਹੀ ਦੁਖੀਆਂ ਦਰਦਵੰਦਾਂ ਦੇ ਦਰਦਨ ਕਰੇ ਦੂਰ ਖਿਨ ਮਾਹੀ, ਦਿਲ ਨੂੰ ਦੇਇ ਧਿਰਾਸ ਸਦਾਹੀ, ਏਹੋ ਹੀ ਕੰਮ ਜਿਸਦਾ ਰਖੇ ਪ੍ਰਸੰਨ ਅਨੰਦ ਸਦਾਹੀ ਸਭਨੂੰ ਖਿਆਲ ਉਸੀਦਾ।

(੪) ਸਦਾ ਅਨਾਥਾਂ ਦੀ ਦਿਲ ਰਖਣੀ ਕਰਕੇ ਉਮਰ ਬਿਤਾਵੇ ਸਾਰੇ ਧੰਧੇ ਜਗ ਦੇ ਜਿਤਨੇ ਉਸੇ ਥਾਂ ਬਨ ਆਵੇ,