ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/258

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੭)

ਦੇਣ ਗੇ ਅਰ ਰੱਬ ਅਗੇ ਬੇਨਤੀ ਕਰਣਗੇ, ਅਰ ਉਨ੍ਹਾਂ ਦੀ ਬੇਨਤੀ ਸੁਣੀ ਜਾਏਗੀ।।

"ਧਨਵਾਦ ਨਿਆਮਤ" ਦਾ ਜੇ ਕੋਈ ਮਤਬਲ ਭਾਲੇ,
ਤੁਰਤ ਓਸਨੂੰ ਦਿਆਂ ਸੁਣਾ ਮੈਂ ਇਹੋ ਅਰਬ ਸੁਖਾਲੇ।
ਦੇਵੇ ਜੇ ਰਬ ਕੁਝ ਤੈਨੂੰ ਤਾਂ ਉਸਦੇ ਰਾਹ ਵਿਚ ਤੂੰ ਬੀ ਦੇ,
ਰੱਬ ਦਿਤੀ ਸਮਰਥਾ ਤੈਨੂੰ ਕਿਉਂ ਅਪਨੇ ਪਿਛੇ ਕਰੇਂ।
ਹੱਕਦਾਰ ਜੋ ਦਾਨ ਤੇਰੇ ਦੇ ਦੇਈਂ ਦਾਨ ਉਨ ਤਾਈਂ,
ਤਾਂ ਜੋ ਦਰਗਾਹ ਰੱਬਦੀ ਹੋਵੇਂ ਹਕਦਾਰ ਤੂੰ ਭਾਈ।

ਮੋਹਨ ਏਹ ਗੱਲਾਂ ਸੁਣ ਰਿਹਾ ਸੀ, ਅਰ ਹੱਥ ਨਾਲ ਖੀਸੇ ਵਿਚ ਕੁਝ ਟੋਲ ਰਿਹਾ ਸੀ, ਸਵੇਰ ਦੇ ਵੇਲੇ ਉਸਦੀ ਮਾਂ ਨੇ ਉਸ ਨੂੰ ਕੁਝ ਪੈਸੇ ਦਿੱਤੇ ਸਨ, ਸੋ ਓਹ ਉਨ੍ਹਾਂ ਨੂੰ ਲੈਕੇ ਹਲਵਾਈ ਦੀ ਹੱਟੀ ਪੁਰ ਗਿਆ, ਅਰ ਅੰਨੇ ਲਈ ਭੋਜਨ ਮੁਲ ਲੈ ਆਇਆ, ਫਕੀਰ ਨੈ ਭੋਜਨ ਪਾਕੇ ਉਸ ਨੂੰ ਸੈਂਕੜੇ ਅਸੀਸਾਂ ਦਿੱਤੀਆਂ ਅਰ ਲਾਲਾ ਜੀ ਨੇ ਛਾਤੀ ਨਾਲ ਲਾ ਲੀਤਾ, ਉਸ ਦਿਨ ਚੋਂ ਮੋਹਨ ਨੈ ਨੇਮ ਕੀਤਾ, ਕਿ ਜਦ ਕਿਸੇ ਅੰਨੇ, ਲੰਗੇ, ਰੋਗੀ, ਮੁਥਾਜ ਫਕੀਰ ਨੂੰ ਦੇਖਦਾ ਹੈ, ਅਰ ਆਪਣੇ ਪਾਸ ਜਾਣ ਨੂੰ ਕੁਝ ਹੁੰਦਾ ਹੈ, ਤਾਂ ਜਰੂਰ ਉਸਦੀ ਸਹਾਇਤਾ ਕਰਦਾ ਹੈ॥