ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/256

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੫)

ਹੈ, ਸਾਰੀ ਦੇਹ ਢਿਲਕ ਗਈ ਹੈ, ਬੁਢਾਪੇ ਤੇ ਨਿਰਬਲਤਾ ਦੀਆਂ ਨਿਸ਼ਾਨੀਆਂ ਸਰੀਰ ਦੇ ਹਰ ਅੰਗ ਵਿੱਚੋਂ ਟਪਕ ਰਹੀਆਂ ਹਨ ਪਾਸ ਇਕ ਡੰਗੋਰੀ ਰਖੀ ਹੈ, ਅਰ ਇਕ ਹੱਥ ਅਗੇ ਪਸਾਰਿਆ ਹੋਇਆ ਹੈ, ਮਾਨੋ ਕੁਝ ਮੰਗਦਾ ਹੈ, ਪਰ ਘੜੀ ਮੁੜੀ ਉਸਦੀ ਤੋਤਕੜੀ ਇਹੋ ਉਚਰਦੀ ਹੈ “ਬਾਬਾ ਅੱਖਾਂ ਬੜੀ ਨਿਆਮਤ ਹਨ"

ਮੋਹਨ ਦੇ ਲਾਲੇ ਨੇ ਅੱਗੇ ਵਧ ਕੇ ਬੁਢੇ ਨੂੰ ਕਿਹਾ, ਬਾਬਾ ਸਾਡਾ ਮੁੰਡਾ ਅਖਦਾ ਹੈ ਕਿ ਸਾਰਾ ਜਹਾਨ ਜਾਣਦਾ ਹੈ, ਅੱਖਾਂ ਵਡੀ ਨਿਆਮਤ ਹਨ, ਤੂੰ ਕਿਉਂ ਇਥੇ ਬੈਠਾ ਡੰਡ ਪਾਉਂਦਾ ਹੈ? ਬੁਢੇ ਨੇ ਇਹ ਸੁਣ ਕੇ ਠੰਡਾ ਸਾਹ ਲੀਤਾ, ਅਰ · ਆਖਿਆ ਹਾਂ, ਮਲਮ ਤਾਂ ਸਭ ਨੂੰ ਹੈ, ਪਰ ਅਮਸੋਸ ਸੋਚਦਾ ਕੋਈ ਥਾਂ ਨਹੀਂ ਮੈਨੂੰ ਦੇਖੋ ਅੰਨਾ ਹਾਂ, ਅਰ ਦੁਹਾਂ ਅੱਖਾਂ ਥੋਂ ਕੁਝ ਨਹੀਂ ਦਿਸਦਾ, ਮੇਰੇ ਭਾਣੇ ਦਿਨ ਰਾਤ ਇਕੋ ਜਿਹੇ ਹਨ, ਲਾਠੀ ਟਿਕਾ ੨ ਕੇ ਤੁਰਦਾ ਹਾਂ, ਪਰ ਹਰ ਵੇਲੇ ਇਹੋ ਡਰ ਰੰਹਦਾ ਹੈ ਕਿ ਠੰਡਾ ਖਾਕੇ ਡਿਗ ਨਾ ਪਵਾਂ, ਜਾਂ ਕਿਸੇ ਨਾਲ ਟੱਕਰ ਨ ਲਗ ਬੈਠੇ, ਨਾ ਮੈਥੋਂ ਮਿਹਨਤ ਮਜ਼ੂਰੀ ਹੋ ਸਕਦੀ ਹੈ, ਨਾ ਕਿਸੇ ਹੋਰ ਤਰ੍ਹਾਂ ਰੋਟੀ ਕਮਾ ਕੇ ਖਾ ਸਕਦਾ ਹਾਂ, ਇਥੇ ਸੜਕ ' ਦੇ ਕੰਢੇ ਬੈਠਾ ਰੰਹਦਾ ਹਾਂ, ਅਰ ਹੋਕਾ ਦੇ ਦੇ ਕੇ ਲੋਕਾਂ ਨੂੰ ਚੇਤੇ