ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/255

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੪)

ਬੜੀ ਨਿਆਮਤ! ਮੋਹਨ ਨੇ ਦੋ ਤਿੰਨ ਵਾਰੀ ਇਹ ਅਵਾਜ ਸੁਣੀ ਫੇਰ ਅਚਰਜ ਹੋਕੇ ਪੁੱਛਿਆ ਲਾਲਾ ਜੀ ਏਹ ਕੌਣ ਆਦਮੀ ਉੱਚੀ ੨ ਕਹ ਰਿਹਾ ਹੈ? ਹਰ ਕੋਈ ਜਾਣਦਾ ਹੈ, ਅੱਖਾਂ ਵਡੀ ਨਿਆਮਤ ਹਨ, ਅੱਖਾਂ ਨਾਲ ਅਸੀ ਦੇਖਦੇ ਹਾਂ, ਦੇਖ ਭਾਲ ਕੇ ਤੁਰਦੇ ਹਾਂ, ਨਹੀਂ ਤਾਂ ਠੰਡੇ ਖਾਕੇ ਡਿੱਗੀਏ, ਬਲਦਾਂ ਘੋੜਿਆਂ, ਗੱਡੀਆਂ ਨਾਲ ਟੱਕਰਾਂ ਲੜਨ, ਅਰ ਸੰਭਵ ਹੈ ਕਿ ਖੂਹ ਖਾਈ ਵਿੱਚ ਡਿੱਗਕੇ ਜਾਨ ਗਵਾਈਏ, ਅੱਖਾਂ ਨਾਲ ਹਨੇਰੇ ਚਾਨਣੇ ਦਾ ਭੇਦ ਸਮਝ ਆਉਂਦਾ ਹੈ, ਹਰ ਵਸਤ ਭਲਿਆਈ ਬੁਰਿਆਈ ਨਜਰ ਆਉਂਦੀ ਹੈ, ਗੱਲ ਕੀ ਅੱਖਾਂ ਨਾਲ ਦੁਨੀਆਂ ਦੇ ਸਾਰੇ ਕੰਮ ਧੰਧੇ ਤੁਰਦੇ ਹਨ, ਅੱਖਾਂ ਨਾ ਹੋਣ ਤਾਂ ਸਾਰੇ ਕਾਜ ਅਟਕ ਜਾਣ, ਪਰ ਸਾਰਾ ਜਗਤ ਇਹ ਗੱਲ ਜਾਣਦਾ ਹੈ, ਕਿਸੇ ਆਦਮੀ ਦਾ ਉੱਚੀ ੨ ਕਹਣਾ “ਅੱਖਾਂ ਵਡੀ ਨਿਆਮਤ ਹਨ ਮੁਢੋਂ ਹੀ ਨਿਸਫਲ ਹੈ॥

ਲਾਲਾ ਜੀ ਸੁਣ ਕੇ ਹੱਸ ਪਏ ਅਰ ਬੋਲੇ, ਅੰਤ ਇਹ ਕੁਝ ਸੋਚ ਕੇ ਹੀ ਕੰਹਦਾ ਹੋਊ ਨਾ, ਆਓ ਇਸ ਥੋਂ ਪੁੱਛੀਏ! ਫੇਰ ਮਲੂਮ ਹੋਊ ਕਿ ਇਸ ਦੀਆਂ ਹਾਕਾਂ ਅਫਲ ਹਨ ਕਿ ਨਹੀਂ, ਇਹ ਕਹਕੇ ਦੋਵੇਂ ਅੱਗੇ ਵਧੇ, ਅਰ ਦੇਖਿਆ ਕਿ ਸੜਕ ਦੇ ਕੰਢੇ ਇਕ ਬੁੱਢਾ ਆਦਮੀ ਪਾਟੇ ਚੀਟੇ ਕੱਪੜੇ ਪਾਈ ਬੈਠਾ