ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੩)

ਕਮਿਸ਼ਨਰ ਹਨ, ਹਰ ਸੂਬੇ ਵਿਚ ਕਈ ਕਮਿਸ਼ਨਰੀਆਂ ਹਨ, ਹੋਰ ਕਮਿਸਨਰੀ ਵਿਚ ਕਈ ਜ਼ਿਲੇ, ਇਨ੍ਹਾਂ ਵਿਚ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਸਥਾਪਨ ਹਨ, ਹਰ ਜਿਲੇ ਵਿਚ ਕਈ ੨ ਤਸੀਲਾਂ, ਅਰ ਉਨ੍ਹਾਂ ਵਿੱਚ ਕਈ ੨ ਥਾਣੇ ਹਨ, ਜਿਨਾਂ ਦਾ ਸਰੋਜਾਮ ਤਸੀਲਦਾਰ ਤੇ ਥਾਣੇਦਾਰ ਕਰਦੇ ਹਨ, ਗੱਲ ਕਾਹਦੀ ਹਰ ਕੰਮ ਲਈ ਅੱਡ ੨ ਅਫਸਰ ਹਨ, ਕਿ ਕੰਮ ਚੰਗੀ ਤਰਾਂ ਹੁੰਦੇ ਰਹਿਣ ਤੇ ਕੋਈ ਉਪਾਧ ਖੜੀ ਨਾ ਹੋਵੇ॥

ਜਿਕੁਰ ਪਾਤਸ਼ਾਹ ਦਾ ਇਹ ਧਰਮ ਹੈ, ਕਿ ਪਰਜਾ ਦੀ ਜਾਨ ਮਾਲਦੀ ਰਾਖੀ ਦੇ ਸੱਮਿਆਨ ਪੂਰੇ ਕਰੇ, ਇਕੁਰ ਪਰਜਾ ਦਾ ਇਹ ਧਰਮ ਹੈ , ਕਿ ਕਨੂਨਾਂ ਤੇ ਨੇਮਾਂ ਅਨੁਸਾਰ ਤੁਰੇ ਤੇ . ਹਰ ਪ੍ਰਕਾਰ ਪਾਤਸ਼ਾਹ ਦੀ ਆਗਿਆ ਕਾਰ ਰਹੇ ਸੁਭ ਚਿੰਤਕ ਦਾ ਸਰਕਾਰ ਵਡਾ ਸਤਕਾਰ ਕਰਦੀ ਹੈ, ਜਿਨ੍ਹਾਂ ਸੁਭ ਚਿੰਤਕਾਂ ਨੇ ਸਰਕਾਰ ਦੀ ਸੇਵਾ ਵਿਚ ਚੰਗੇ ੨ ਕੰਮ ਕੀਤੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਜਗੀਰਾਂ, ਨਾਉਂ ਤੇ ਹੁੰਦੇ ਮਿਲੇ ਹਨ।

ਮੋਹਨ ਤੇ ਅੰਨੇ ਫਕੀਰ ਦੀ ਕਹਾਨੀ।

ਇਕ ਦਿਨ ਮੋਹਨ ਆਪਣੇ ਲੱਲੇ ਨਾਲ ਬਜਾਰ ਜਾਂਦਾ ਸੀ ਕਿ ਦੂਰੋਂ ਇਕ ਅਵਾਜ਼ ਉਸਦੀ ਕੰਨੀ ਪਈ ਬਾਥਾ ਅੱਖਾਂ