ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੨)

ਤੇ ਮਾਲ ਦੀ ਰਾਖੀ ਕਰਨ, ਅਰ ਅਰਾਮ ਤੇ ਸੁਖ ਦੇ ਸੱਮਿਆਨ ਕਰਨ, ਨਿਆਉਂ ਲਈ ਅਦਾਲਤ ਤੇ ਕਚਹਰੀਆਂ, ਤੇ ਚੋਰਾਂ ਚਕਾਰਾਂ ਲਈ ਠਾਣੇ ਤੇ ਕੁਟਵਾਲੀਆਂ ਥਾਪਣ, ਕਨੂਨ ਬਣਾਉਣ, ਜੋ ਆਦਮੀ ਉਨ੍ਹਾਂ ਦੇ ਵਿਰੁਧ ਕਰਨ ਉਨ੍ਹਾਂ ਨੂੰ ਡੰਡ ਦੇਣ, ਦੇਸਦੀ ਰਾਖੀ ਤੇ ਵੈਰੀਆਂ ਦਾ ਟਾਕਰਾ ਕਰਨ ਲਈ ਸੈਨਾ ਨੌਕਰ ਰੱਖਣ, ਗਦਰ ਤੇ ਬਲਵੇ ਦੇਸ ਵਿੱਚ ਨਾ ਹੋਣ ਦੇਣ, ਭਈ ਅਮਨ ਚੈਨ ਰਹੇ, ਡਾਕ ਘਰਾਂ ਤੇ ਸੜਕਾਂ ਦਾ ਬਾਣੂ ਬੰਨਣ, ਮਿਣਤੀ ਤੋਂ, ਤੋਲ, ਰੁਪੈ ਪੈਸੇ ਅਦਿ ਸਿੱਕੇ ਸਾਰੇ ਦੇਸ ਵਿਚ ਇੱਕੋ ਜੇਹੇ ਚਲਾਉਣ, ਅਦਿ, ਅਦਿ,।

ਤੁਸੀ ਦੇਖ ਸਕਦੇ ਹੋ ਏਹ ਸਾਰੇ ਕੰਮ ਇਕੱਲਾ ਪਾਤਸ਼ਾਹ ਤਾਂ ਨਹੀਂ ਕਰ ਸਕਦਾ, ਇਸ ਲਈ ਅੱਡੋ ਅੱਡ ਕੰਮਾਂ ਦੇ ਕਰਨ ਲਈ, ਅਰ ਵੱਖੋ ਵੱਖਰੇ ਬੰਦੋਬਸਤਾਂ ਦੇ ਦ੍ਰਿੜ ਰੱਖਣ ਲਈ ਉਹ ਕਈ ਤਰਾਂ ਦੇ ਗੁੱਦੇ ਦਾਰ ਥਾਪਦਾ ਹੈ, ਜਿਹਾਕੁ ਹਿੰਦੁਸਤਾਨ ਦੀ ਮਹਾਰਾਣੀ, ਅਰ ਯੁਤ ਰਾਜ ਰਾਜੇ ਕੈਸਰ ਹਿੰਦ ਵਿਕਟੋਰੀਆ ਲੰਡਨ ਵਿੱਚ ਰਾਜ ਕਰਦੀ ਹੈ, ਪਰ ਹਿੰਦੁਸਤਾਨ ਵਿੱਚ ਉਨ੍ਹਾਂ ਦਾ ਨਾਇਬ ਸੀਯੁਤ ਵਾਈਸਰਾਇ ਜੀ ਹਨ, ਜੋ ਸਾਰੇ ਦੇਸਦਾ ਰਾਜ ਪ੍ਰਬੰਧ ਕਰਦੇ ਹਨ, ਉਨ੍ਹਾਂ ਦੇ ਤਾਥੇ ਹਰੇਕ ਸੂਬੇ ਵਿਚ ਲਫਟਿਨੈਂਟ ਗਵਰਨਰ ਜਾਂ ਚੀਫ