ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/252

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੧)

ਸ੍ਵਾਧੀਨ ਹੁੰਦਾ ਹੈ, ਅਰਥਾਤ ਰਾਜ ਪ੍ਰਬੰਧ ਦੇ ਕਾਲੇ ਚਿੱਟੇ ਕਰਨ ਦਾ ਉਸੇ ਨੂੰ ਵਸ ਹੁੰਦਾ ਹੈ, ਜੋ ਚਾਹੇ ਕਰੇ, ਕੋਈ ਨਹੀਂ ਪੁਛ ਸਕਦਾ ਕਿ ਤੂੰ ਕੀ ਕਰਦਾ ਹੈਂ, ਕੀ ਹਿੰਦ ਵਿਚ ਕੀ ਹੋਰਨਾਂ ਦੇਸਾਂ ਵਿੱਚ ਮੁਸਲਮਾਨਾਂ ਵਿੱਚ ਬਾਹਲਾ ਪਾਤਸ਼ਾਹ ਇੱਸੇ ਤਰ੍ਹਾਂ ਦੇ ਹੁੰਦੇ ਸਨ, ਅਰ ਹੁਣ ਤੀਕ ਥੀ ਰੂਮ ਈਰਾਨ ਤੇ ਅਫਗਾਨਸਤਾਨ ਵਿਚ ਰਾਜ ਦਾ ਇਹੋ ਹਾਲ ਹੈ ਬਾਜੇ ਦੇਸ਼ਾਂ ਵਿੱਚ ਪਾਤਸ਼ਾਹ ਹੁੰਦੇ ਹਨ, ਪਰ ਸਾਧੀਨ ਨਹੀਂ ਹੁੰਦੇ, ਰਾਜ ਦੇ ਅਮੀਰ ਅਰ ਪਰਜਾ ਦੇ ਚੁਣੇ ਹੋਏ ਪਰਧਾਨਾਂ ਦੀ ਸਲਾਹ ਬਿਨਾ ਉਹ ਰਾਜ ਪ੍ਰਬੰਧ ਦੇ ਕੰਮਾਂ ਵਿਚ ਕੁਝ ਨਹੀਂ ਕਰ ਸਕਦੇ, ਬਾਜੇ ਦੇਸਾਂ ਵਿਚ ਪ੍ਰਜਾ ਆਪ ਹੀ ਹਾਕਮ ਹੈ, ਅਰਥਾਤ ਸ਼ਹਰ, ਨਗਰ, : ਪਿੰਡਾਂ ਵਿਚ ਆਦਮੀ ਕੱਠੇ ਹੋ ਹੋ ਕੇ ਆਪਣੇ ਵਿੱਚੋਂ ਇੱਕ ਜਾਂ ਬਹੁਤੇ ਪੁਰਖਾਂ ਨੂੰ ਵਕੀਲ ਚੁਣ ਲੈਂਦੇ ਹਨ, ਅਰ ਸਾਰੇ ਵਕੀਲ ਪੰਚੈਤ ਵਿਚ ਕੱਠੇ ਹੋਕੇ ਇੱਕ ਵਜ੍ਹਾ ਜਾਂ ਦੋ ਚਾਰ ਵਰੇ ਜਾਂ ਵਧੀਕ ਚਿਰ ਲਈ ਇੱਕ ਆਦਮੀ ਨੂੰ ਆਪਣਾ ਸਿਰੋਮਣੀ ਜਾਂ ਪ੍ਰੈਜ਼ੀਡੈਂਟ ਥਾਪ ਲੈਂਦੇ ਹਨ, ਅਰ ਸਾਰੇ ਰਲਕੇ ਦੇਸ ਦੇ ਰਾਜ ਕਰਦੇ ਹਨ ਇਸ ਪ੍ਰਕਾਰ ਦੇ ਰਾਜ ਨੂੰ ਪੰਚੈਤੀ ਰਾਜ ਆਖਦੇ ਨਹ।

ਪਰ ਰਾਜ ਕਿਸੇ ਹੀ ਪ੍ਰਕਾਰ ਦਾ ਹੋਵੇ, ਪਾਤਸ਼ਾਹ, ਅਮੀਰਾਂ ਤੇ ਵਕੀਲਾਂ ਦਾ ਧਰਮ ਇਹ ਹੈ, ਕਿ ਪਰਜਾ ਦੇ ਜਾਨ