ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੮)

ਨੂੰ ਅਕਾਉਂਦੇ ਹੋਣਗੇ, ਜੇ ਤੁਸੀ ਸਾਰੇ ਰਲਕੇ ਇੱਕ ਥਾਂ ਬੈਠੇ, ਅਰ ਆਪੋ ਵਿਚ ਸਲਾਹ ਕਰਕੇ ਇੱਕ ਮੁੰਡੇ ਨੂੰ ਚੁਣ ਲਓ ਜਾਂ ਆਪ ਤੁਹਾਡਾ ਉਸਤਾਦ ਕਿਸੇ ਮੁੰਡੇ ਨੂੰ ਚੁਣੇ, ਜੋ ਤੁਹਾਡੇ ਝਗੜਿਆਂ ਦਾ ਨਿਆਉਂ ਕਰੇ ਜੋ ਜਮਾਤ ਵਿਚ ਲੁਚ ਪੁਨਾ ਕਰਣ ਜਾਂ ਖੱਪ ਪਾਉਣ ਉਨ੍ਹਾਂ ਨੂੰ ਫੰਡ ਦਿੱਤਾ ਕਰੇ ਅਰ ਜਮਾਤ ਹਰ ਤਰਾਂ ਦਾ ਪ੍ਰਬੰਧ ਰੱਖੇ ਤਾਂ ਉਸ ਨੂੰ ਮਦਰੱਸੇ ਦੀ ਬੋਲ ਚਾਲ ਵਿਚ ਤਾਂ ਮਾਨੀਟਰ ਕਿਹਾ ਜਾਵੇਗਾ। ਪਰ ਦੇਖੋ ਤਾਂ ਉਹੋ ਤੁਹਾਡਾ ਪਾਤਸ਼ਾਹ ਜਾਂ ਰਾਜਾ ਹੈ, ਕਿਉਂ ਜੋ ਉਨ੍ਹਾਂ ਦਾ ਕੰਮ ਬੀ ਇਹੋ ਹੈ, ਇੱਨਾਂ ਫਰਕ ਜਰੂਰ ਹੋਊ, ਕਿ ਉਸਦਾ ਵਸੀਕਾਰ ਮਦਰੱਸੇ ਦੇ : ਨਿੱਕੇ ਜਿਹੇ ਕਮਰੇ ਵਿਚ ਜਮਾਤ ਦੇ ਵੀਹ ਪੰਜੀ ਮੁੰਡਿਆਂ ਪੁਰ ਹੈ, ਔਰ ਪਾਤਸ਼ਾਹਾਂ ਦਾ ਵਸੀਕਾਰ ਵਡੇ ਵਡੇ ਦੇਸਾਂ ਤੇ ਲੱਖਾਂ ਕ੍ਰੋੜਾਂ ਆਦਮੀਆਂ ਪੁਰ ਹੁੰਦਾ ਹੈ।

ਆਰੰਭ ਵਿੱਚ ਦੁਨੀਆਂ ਦੇ ਲੋਕ ਅਜਿਹੇ ਬੁੱਧਿਮਾਨ ਤੇ ਅਕਲੈਯੇ ਨਾ ਸਨ, ਜਿਹੇ ਕਿ ਅੱਜ ਕੱਲ ਹਨ, ਨਾ ਵਡੇ ੨॥ ਸ਼ਹਰਾਂ ਤੇ ਕਸਬਿਆਂ ਵਿੱਚ ਰੰਹਦੇ ਸਨ, ਨਾ ਵਿੱਦਿਆ ਤੇ ਕਾਰੀ ਗਰੀਆਂ ਵਿੱਚ ਤਕੜੇ ਸਨ, ਨਾ ਵਿਹਾਰ ਕਾਰ ਦੀ ਸਾਰ ਰਖਦੇ ਸਨ ਨਾ ਅੱਜ ਕੱਲ ਵਰਗੇ ਅਰਾਮ ਚੈਨ ਮਿਲਦੇ ਸਨ, ਜੰਗਲਾਂ ਤੇ ਪਰਬਤਾਂ ਵਿੱਚ ਵਸਦੇ, ਅਰ ਰਿੱਛਾਂ ਦੀ ਛਿੱਲ ਤੇ