ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੩)

ਔਖ ਨਹੀਂ ਜੋ ਚੀਜ ਜਿੱਥੇ ਚੁਕੋ ਕੰਮ ਹੋਏ ਤੇ ਫੇਰ ਉਥੇ ਹੀ ਰਖ ਦਿਓ, ਇਸ ਨਾਲ ਘਰ ਵਿਚ ਕਦੀ ਘਮਸਾਨ ਚੌਦੇ ਨਹੀ ਮਚਦੀ, ਅਰ ਸਫਾਈ ਇਕ ਆਮਤੀ ਵਸਤੂ ਹੈ ਕਿ ਉਸ ਨਾਲ ਆਪਣਾ ਮਨ ਬੀ ਆਨੰਦ ਰੰਹਦਾ ਹੈ, ਜੋ ਦੂਜਾ ਦੇਖਦਾ ਹੈ ਉਸ ਦਾ ਦਿਲ ਬੀ ਖਿੜ ਜਾਂਦਾ ਹੈ, ਘਰ ਵਿੱਚ ਇੱਕ ਤਰਾਂ ਦੀ ਗਹਮਾਂ ਗਹਮ ਰੰਹਦੀ ਹੈ, ਸਰੀਰ ਮੰਗਲ ਤੇ ਕੁਸਲ ਰੰਹਦਾ ਹੈ ਅਰ ਜੋ ਕੰਮ ਕਰਨਾ ਹੋਵੇ, ਚੰਗੀ ਤਰਾਂ ਉੱਤਮ ਥਾਂ ਪੁਰ ਬੈਠਕੇ ਗਠ ਕੇ ਕੀਤਾ ਜਾਂਦਾ ਹੈ।

ਆਪ ਮੁਨਸੀ ਹੁਰਾਂ ਨੂੰ ਦੇਖੋ ਤਾਂ ਅੱਸੀਆਂ ਪਚਾਸੀਆਂ ਵਰਿਆਂ ਦੀ ਅਵਸਥਾ ਸਾਰੇ ਵਾਲ ਧੌਲੇ ਹੋ ਗਏ ਪਰ ਰੰਗ ਅਨਾਰ ਦਿਆਂ ਦਾਣਿਆਂ ਵਾਭੂ ਭਖਦਾ ਹੈ, ਨਾ ਨਜ਼ਰ ਵਿਚ ਫਰਕ ਪਿਆਨਾ ਕੋਈ ਦੰਦ ਗਾ, ਦੇਹ ਦਾ ਬਲਜਿਉਂ ਕਾ ਤਿਉਂ ਹੈ, ਹੁਣ ਕਹੋ ਤਾਂ ਦਸ ਕੋਹ ਪੈਂਡਾ ਕੁਝ ਚੀਜ ਨਹੀ ਸਮਝਦੇ ਚਿਹਰੇ ਦਾ ਰੰਗ ਲਾਲ ਸੂਹਾ, ਉਸ ਪੁਰ ਚਿੱਟੀ ਚਮਕੀਲੀ ਦਾੜੀ, ਅਰ ਚਿਹਨ ਚੱਕ ਥੋਂ ਪ੍ਰਤਾਪ ਪ੍ਰਟਦਾ ਹੈ, ਤਕੀਆ ਲਾਏ ਬੈਠੇ ਹਨ ਅਰ ਪੋਥੀ ਹਥ ਵਿਚ ਲਈ ਪੜ੍ਹ ਰਹੇ ਹਨ, ਸਾਨੂੰ ਦੇਖਕੇ ਮਾਨ ਕਰਨ ਲਈ ਖਲੋ ਗਏ, ਆਈਏ ੨ ਇਧਰ ਆਈਏ, ਤੁਸੀ ਤਾਂ ਨਿਰੇ ਪੁਰੇ ਈਦ ਦੇ ਚੰਦ ਹੋ ਗਏ ਕਦੀ