ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੨)

ਦੀ ਭਿੰਨੀ ਸੁਰੀਧਿ ਅਰ ਕਈ ਤਰ੍ਹਾਂ ਦੇ ਰੰਗਾਂ ਦੀ ਬਹਾਰ ਅੱਖਾਂ ਨੂੰ ਤਰਾਉਤ, ਤੇ ਦਿਲ ਨੂੰ ਠੰਡ ਪਾਉਂਦੀ ਹੈ, ਵਿਚਕਾਰ ਸਾਫ ਸੁਥਰੀ ਭੀੜੀ ੨ ਲਾਲ ਪੱਥਰੀ ਦੀਆਂ ਸੜਕਾਂ ਹਨ, ਅਰ ਸਫਾਈ ਇੱਡੀ ਹੈ, ਕਿ ਕਿਧਰੇ ਪੱਤ੍ਰ ਤਕ ਪਿਆ ਨਹੀਂ ਦਿਸਦਾ।।

ਵਿਹੜੇ ਥੋਂ ਤਿੰਨ ਚਾਰ ਪੌੜੀਆਂ ਚੜ ਕੇ ਵਡੇ ਦਲਾਨ ਦੇ ਅੱਗੇ ਚਬੂਤਾ ਹੈ, ਅਰ ਉਸ ਪੁਰ ਹੁਣੇ ਛਣਕਾ ਹੋਇਆ ਹੈ। ਇਸ ਲਈ ਮਿੱਟੀ ਦੀ ਸੁਹਾਵਣੀ ਸੁਗੰਧ ਆ ਰਹੀ ਹੈ, ਰੌਸ ਪੁਰ ਕੁਰਸੀਆਂ ਤੇ ਮੁੜੇ ਰਖੇ ਹਨ, ਸਾਮਣੇ ਦਲਾਨ ਵਿਚ ਚਿੱਟੀ ਚਾਨਣੀ ਵਿਛੀ ਹੋਈ ਹੈ, ਕੰਧਾ ਤੇ ਛੱਤ ਨਾਲ ਕਿਧਰੇ ੨ ਵਡੀ ਦਰੇਈ ਨਾਲ ਮੂਰਤਾਂ ਤੇ ਬਲੌਰੀ ਵਸਤਾਂ ਦੀ ਸਜਾਉਟ ਹੈ, ਕੰਧ ਦੇ ਸਹਾਰੇ ਇਕ ਦੋ ਅਲਮਾਰੀਆਂ ਲੱਗੀਆਂ ਹੋਈਆਂ ਹਨ, ਅਰ ਇਨਾਂ ਵਿਚ ਕਿਤਾਬਾਂ ਲਾਈਆਂ ਹੋਈਆਂ ਹਨ, ਸਾਮਣੇ ਕਲੀਚਾ ਵਿਛਿਆ ਹੋਇਆ ਹੈ, ਅਰ ਵਡਾ ਤਕੀਆ ਲੱਗਾ ਹੋਇਆ ਹੈ, ਪਰ ਜਿਸ ਚੀਜ ਨੂੰ ਦੇਖੋ ਸਫਾਈ ਕੁਟ ੨ ਕੇ ਭਰੀ ਹੈ, ਅਰ ਸਾਰੇ ਘਰ ਵਿਚ ਕਮ ਤੇ ਦੇਸੀ ਅਜਿਹੀ ਉੱਤਮ ਹੈ ਕਿ ਦੇਖ ਕੇ ਦਿਲ ਪ੍ਰਸਿੰਨ ਹੋ ਜਾਂਦਾ ਹੈ।

ਮੁਨਸ਼ੀ ਸਾਹਿਬ ਨਾਲ ਕਦੀ ਸੁਥਰੇ ਪਨ ਦੀ ਉਪਮਾ ਕਰੋ ਤਾਂ ਆਖ ਦੇ ਹਨ, ਕਿ ਸਫਾਈ ਤੇ ਕੂਮ ਵਿੱਚ ਕੁਝ ਭੀ