ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੧)

ਹਨ, ਬੱਗੀ, ਘੋੜੇ, ਰਥ ਬਹਲਾਂ ਆਦਿਕ ਸਵਾਰੀਆਂ ਦੀ ਘਮਸਾਨ ਚੌਦਾਂ ਲੱਗੀ ਹੋਈ ਹੈ, ਅਰ ਚਾਰੇ ਪਾਸਿਓਂ, ਹਟੋ ਬਚੋ ਦੀ ਅਵਾਜ਼ ਕੰਨਾਂ ਵਿੱਚ ਆ ਰਹੀ ਹੈ, ਅਸੀ ਜਦ ਖਲੋਕੇ ਇਹ ਤਮਾਸ਼ਾ ਦੇਖਦੇ ਹਾਂ ਤਾਂ ਨਸ਼ਰ ਦਾ ਉੱਠਣ ਤੇ ਪੈਰ ਦਾ ਤੁਰਨ ਨੂੰ ਦਿਲ ਨਹੀਂ ਕਰਦਾ।

ਪਰ ਸੱਚ ਪੁਛੋ ਤਾਂ ਅੱਜ ਅਸੀ ਬਜਾਰ ਦੀ ਸੈਲ ਕਰਨ ਨਹੀਂ ਆਏ, ਸਗੋਂ ਨਾਲਦੀ ਗਲੀ ਵਿੱਚ ਮੁਨਸ਼ੀ ਖੁਸ਼ਾਲਚੰਦ ਦਾ ਘਰ ਹੈ, ਉਨ੍ਹਾਂ ਨੂੰ ਮਿਲਨ ਲਈ ਅਸਾਂ ਇੱਥੇ ਆਉਣ ਦੀ ਖੇਚਲ ਕੀਤੀ ਹੈ, ਆਓ ਚਲੀਏ, ਮੁਨਸ਼ੀ ਸਾਹਬ ਨਾਲ ਮੁਲਾਕਾਤ ਕਰੀਏ, ਗਲੀ ਦੇ ਇਕ ਪਾਸੇ ਚੌੜਾ ਜਿਹਾ ਮਦਾਨ ਹੈ, ਅਰ ਉਸ ਵਿੱਚ ਇੱਕ ਸੋਹਾਏ ਮਾਨ ਘਰ ਦਾ ਸੁੰਦਰ ਬੂਹਾ ਹੈ, ਅਰ ਉਸ ਵਿਚ ਤਖਤ ਪੋਸ ਪੁਰ ਬੈਠਾ ਚੌਂਕੀਦਾਰ ਹੁੱਕਾ ਪੀ ਰਿਹਾ ਹੈ, ਕਿਉਂ ਭਾਈ ਗੁਪਾਲਾ ਮੁਨਸੀ ਸਾਹਿਬ ਘਰ ਹੀ ਹਨ ਆਈਏ ਮਹਾਰਾਜ ! ਸੁਨਸ਼ੀ ਸਾਹਿਬ ਦੀਵਾਨਖਾਨੇ ਵਿਚ, ਬੈਠੇ ਹਨ।

ਬੂਹੇ ਵਿਚੋਂ ਨਿਕਲ ਕੇ ਵਿਹੜੇ ਵਿੱਚ ਆਏ, ਤਾਂ ਮਨ ਆਪ ਥੋਂ ਆਪ ਬਾਗ ੨ ਹੁੰਦਾ ਜਾਂਦਾ ਹੈ, ਵਿਹੜਾ ਬਹੁਤ ਖੁੱਲਾ ਹੈ, ਤੇ ਇਸ ਵਿੱਚ ਨਿੱਕਾ ਜਿਹਾ ਬਗੀਚਾ ਲਗਾ ਹੋਇਆ ਹੈ, ਫੁੱਲਾਂ