ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/240

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੯)

ਖੁੱਲਦੇ ਹਨ, ਸਰੀਰ ਵਿੱਚ ਬਲ ਤੇ ਚਤੁਰਾਈ ਆਉਂਦੀ ਹੈ, ਇਸ ਥਾਂ ਬਾਝ ਕਸਰਤ ਕਰਕੇ ਘਰ ਜਾਓ ਤਾਂ ਭੋਜਨ ਰੱਜ ਕੇ ਖਾਓਗੇ, ਅਰ ਉਸਨੂੰ ਪਚਾ ਬੀ ਚੰਗੀ ਤਰ੍ਹਾਂ ਸਕੋਗੇ॥

ਗੱਲ ਕਾਹਦੀ ਕਸਰਤ ਅਜਿਹੀ ਵਸਤ ਹੈ ਕਿ ਅਰੋਗਤਾ ਰੱਖਣ ਤੇ ਬਲ ਦੇ ਵਧਾਉਣ ਲਈ ਹਰ ਮਨੁਖ ਨੂੰ ਕਰਨੀ ਚਾਹੀਦੀ ਹੈ। ਪੜ੍ਹਨ ਲਿਖਣ ਵਾਲੇ ਤੇ ਵਿਦਿਆਰਥੀਆਂ ਨੂੰ ਤਾਂ ਇਸ ਗੱਲ ਦੀ ਬਹੁਤ ਹੀ ਲੋੜ ਹੈ, ਕਿਉਂ ਜੋ ਪੜ੍ਹਨ ਲਿਖਣ ਵਾਲਿਆਂ ਨੂੰ ਸੋਚਣਾ ਤੇ ਧਿਆਨ ਦੇਣਾ ਪੈਂਦਾ ਹੈ, ਅਰ ਇਸ ਥਾਂ ਥਕਾਵਟ ਹੁੰਦੀ ਹੈ, ਤੇ ਥੱਕੇ ਹੋਏ ਆਦਮੀ ਪਾਸੋਂ ਗਠ ਕੇ ਕੰਮ ਨਹੀਂ ਹੁੰਦਾ, ਕਸਰਤ ਦਾ ਇਹ ਗੁਣ ਹੈ, ਕਿ ਇਸ ਬਕੇਵੇਂ ਨੂੰ ਹੁੰਦੀ ਹੈ ਅਰ ਨਵੇਂ ਸਿਰੇ ਆਦਮੀ ਨੂੰ ਤਕੜਿਆਂ ਤੇ ਸਿੰਨ ਬਣਾਕੇ ਫੇਰ ਮਿਹਨਤ ਕਰਨ ਦਾ ਬਲ ਉਸ ਵਿਚ ਉਤਪੱਤ ਕਰ ਦਿੰਦੀ ਹੈ।

ਮੁਨਸ਼ੀ ਖੁਸ਼ਾਲ ਚੰਦ ਦਾ ਸਮਾਚਾਰ

ਸੈਲ ਕਰਨੀ ਹੋਵੇ ਤਾਂ ਸੰਝ ਨੂੰ ਘੜੀ ਦੋ ਘੜੀਆਂ ਆਦਮੀ ਦਿੱਲੀ ਦੇ ਬਜਾਰ ਚਾਂਦਨੀ ਚੌਕ ਵਿਚ ਫਿਰੇ, ਚੌਂਕ ਵਡੀ ਸੋਹਣੀ ਡੋਲਦਾ ਹੈ, ਇੱਕ ਪਾਸੇ ਇਕ ਅਰਧ ਗ੍ਰਿਤ ਹੈ,