ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/237

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੬)

ਕਸਰਤ ਦੇ ਗੁਣ

ਕਹਾਉਤ ਹੈ ਕਿ ਦੇਹ ਅਰੋਗਤਾ ਹਜਾਰ ਨਿਆਮਤ ਹੈ, ਅਰਥਾਤ ਅਰੋਗਤਾ ਥੋਂ ਵਧਕੇ ਦੁਨੀਆਂ ਵਿੱਚ ਹੋਰ ਕੋਈ ਪਦਾਰਥ ਨਹੀਂ, ਧਿਆਨ ਨਾਲ ਸੋਚੋ ਤਾਂ ਇਹ ਕਹਾਉਤ ਠੀਕ ਹੈ, ਮੰਨ ਲਿਆ ਕਿ ਤੁਸੀ ਈਸ਼ਰ ਦਾਤ ਬ੍ਰਿਤੀ ਜਾਂ ਆਪਣੀ ਮਿਹਨਤ ਨਾਲ ਵਿਦਿਆ ਵਿੱਚ ਪ੍ਰਬੀਨ ਹੋ ਗਏ, ਅਰ ਪਤ ਪ੍ਰਤੀਤ ਤੇ ਧਨ ਦੌਲਤ ਵਿੱਚ ਚੌਕੁੰਟ ਵਿੱਚ ਧੁੰਮ ਗਏ, ਪਰ ਜੇ ਸਰੀਰ ਅਰੋਗ ਨਹੀਂ, ਤਾਂ ਕਿਸ ਕੰਮ, ਜਦ ਸਦਾ ਸਿਰ ਪੀੜ ਰਹੀ, ਤੋ ਭੋਜਨ ਦੇ ਨਾ ਪਚਣ ਜਾਂ ਢਿੱਡ ਪੀੜ ਦਾ ਗਿਲਾਕਰਦੇ ਰਹੇ, ਤਾਂ ਵਿਦਿਆ ਕਿਸ ਕੰਮ ਆਉ, ਤੇ ਧਨ ਦੌਲਤ ਨੂੰ ਕਿਹੜੀ ਚੋਂਦੀ ਛੱਤ ਪੁਰ ਧਰੋਗੇ, ਖੁਸ਼ੀ ਤੁਹਾਨੂੰ ਕਦੀ ਨਸੀਬ ਨਾ ਹੋਵੇਗੀ, ਅਰ ਸੁਖ ਤੁਹਾਥੋਂ ਬਾਰਾਂ ਬਾਰਾਂ ਕੋਹ ਨੱਠੇਗਾ॥

ਇਸ ਥਾਂ ਤੁਸੀ ਦੇਖ ਸੱਕਦੇ ਹੋ ਕਿ ਅਰੋਗਤਾ ਆਦਮੀ ਲਈ ਕਿੱਡੀ ਲੋੜੀਦੀ ਹੈ, ਨਿਰੀ ਲੋੜੀਦੀ ਹੀ ਨਹੀਂ, ਸਗੋਂ ਅਵਸਰ ਹੈ, ਅਰੋਗਤਾ ਨਾ ਹੋਉ ਤਾਂ ਕੋਈ ਕੰਮ ਬੀ ਨਹੀਂ ਹੋ ਸੱਕੇਗਾ, ਇੱਕ ਦੇਹ ਦੀ ਨਿਰਬਲਤਾਈ ਹਜਾਰ ਰੋਗਾਂ ਦੀ ਜੜ੍ਹ ਹੈ, ਦੇਹ ਨਤਾਕਤ ਰਹੇਗੀ, ਤਾਂ ਆਦਮੀ ਨਾ ਚੰਗਾ ਭੋਜਨ ਖਾ