ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੫)

ਪਾਉਣ, ਫੇਰ ਕੀ ਬੱਚਿਆਂ ਨੂੰ ਇਹ ਚਾਹੀਦਾ ਹੈ, ਕਿ ਉਨ੍ਹਾਂ ਦੀ ਸੇਵਾ ਥੋਂ ਕੰਨੀ ਕਤਰਾਉਣ, ਨਹੀਂ ਸਗੋਂ ਉਨ੍ਹਾਂ ਦੀ ਟਹਲ ਨੂੰ ਆਪਣੀ ਭਲਿਆਈ ਸਮਝਣਾ ਚਾਹੀਏ, ਚੰਗੇ ਬੱਚੇ ਓਹੋ ਹਨ ਜੋ ਮਾਂ ਪਿਉ ਦੀ ਆਗਿਆ ਨੂੰ ਸਿਰ ਪੁਰ ਰੱਖਦੇ ਹਨ, ਅਰ ਉਨ੍ਹਾਂ ਨੂੰ ਪ੍ਰਸਿੰਨ ਕਰਨਾ ਆਪਣਾ ਧਰਮ ਸਮਝਦੇ ਹਨ॥

ਚੰਗੇ ਕਹੀਏ ਬਾਲ ਓਹੋ ਹੀ ਮਾਪਿਆਂ ਨੂੰ ਜੋ ਮੰਨਣ,
ਭਲ ਮਣਸਊ ਤੇ ਨੇਕੀ ਬੁਧਿ ਮਾਪਿਆਂ ਦੀ ਹੈ ਸੇਵਾ।
ਦੁਨੀਆਂ ਦੇ ਵਿੱਚ ਹੋਨ ਉਜਾਗਰ ਅੰਤ ਸੁਰਗਨੂੰ ਜਾਨ,
ਵਡੀ ਉਪਾਸ਼ਨਾ ਦੁਨੀਆਂ ਅੰਦਰ ਮਾਪਿਆਂ ਦੀ ਹੈ ਸੇਵਾ।
ਇਹ ਨੇਕੀ ਹੈ ਪਾਸ ਜਿਨ੍ਹਾਂ ਦੇ ਭਾਗਾਂ ਵਾਲੇ ਓਹੋ,
ਦੁਨੀਆਂ ਅੰਦਰਲਖ ਨਿਆਮਤ ਮਾਪਿਆਂ ਦੀ ਹੈ ਸੇਵਾ।
ਪਾਲਿਆ ਪੋਸਿਆ ਸਾਨੂੰ ਓਹਨਾਂ ਸਹਕੇ ਦੁਖ ਹਜਾਰਾਂ,
ਜੋਗ ਅਸਾਂ ਨੂੰ ਵੀ ਫਿਰ ਮਾਪਿਆਂ ਦੀ ਹੈ ਸੇਵਾ।
ਬਚਿਆਂ ਦਾ ਕੀ ਧਰਮ ਹੈ ਬੇਲੀ? ਜੋ ਕੋਈ ਮੈਨੂੰ ਪੁਛੇ,
ਤੁਰਤ ਓਸਨੂੰ ਉੱਤਰ ਦੇਵਾਂ ਮਾਪਿਆਂ ਦੀ ਹੈ ਸੇਵਾ।
ਗੁਰਦੇਵ ਮਾਤਾ ਗੁਰਦੇਵ ਪਿਤਾ ਆਪ ਗੁਰੂ ਨੇ ਆਖਿਆ,
ਬੈਕੁੰਠ ਦੁਨੀ ਦਾ ਸਚ ਪੁਛੋ ਤਾਂ ਮਾਪਿਆਂ ਦੀ ਹੈ ਸੇਵਾ।