ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੧)

ਸੁਸੀਲਤਾ ਦੇ ਪ੍ਰਸੰਗ

ਉੱਦਮੀ ਚਪੜਾਸੀ ਦੀ ਕਹਾਣੀ

ਸਿਮਲੇ ਦਾ ਸੋਹਣਾ ਸਥਾਨ ਹੈ, ਅਰ ਅਸੀਂ ਇੱਕ ਮਨ, ਮੋਹਨ ਘਾਟੀ ਵਿੱਚ ਖਲੋਤੇ ਤਮਾਸ਼ਾ ਦੇਖ ਰਹੇ ਹਾਂ, ਚਵੀਂ ਪਾਸੀਂ ਉੱਚੇ ੨ ਪਹਾੜਾਂ ਦੀਆਂ ਚੋਟੀਆਂ ਸਿਰ ਚੁੱਕੀ ਅਸਮਾਨ ਨੂੰ ਜਾਂਦੀਆਂ ਹਨ, ਅਰ ਜਿੱਥੇ ਤੀਕ ਨਜੀਰ ਕੰਮ ਕਰਦੀ ਹੈ ਇੱਕ ਦੂਜੇ ਦੇ ਪਿੱਛੋਂ ਉੱਚੀਆਂ ਹੁੰਦੀਆਂ ਜਾਂਦੀਆਂ ਹਨ, ਇਨ੍ਹਾਂ ਵਿੱਚੋਂ ਬਾਜੀਆਂ ਪੁਰ ਬ੍ਰਿਛਾਂ ਦੇ ਨਾਂ ਦੇ ਬਨ ਛਾਏ ਹੋਏ ਹਨ, ਅਰ ਹਰਿਆਊਲ ਲਹ-ਹ ਕਰਦੀ ਹੈ, ਤੇ ਬਾਜੀਆਂ ਨੰਗ, ਧੜੱਗੀਆਂ ਲਾਲ ਜਾਂ ਕਾਲੀਆਂ ਦੂਰੋਂ ਦਿੱਸਦੀਆਂ ਹਨ, ਉੱਚੀ ਆਂ ਚੋਟੀਆਂ ਦੇ ਵਿੱਚ ਇੱਕ ਘਾਟੀ ਹੈ, ਇਸ ਵਿੱਚ ਇੱਕ ਪਹਾੜੀ ਨਾਲਾ ਵਡੇ ਜੋਰ ਦਾ ਵਗਦਾ ਹੈ ਕੰਢੇ ਪੁਰ ਚਿੱਟੇ ੨ ਗੋਲ ੨. ਪੱਥਰ ਪਏ ਹਨ, ਪਾਣੀ ਨੂੰ ਦੇਖੋ ਤਾਂ ਅਜਿਹਾ ਸਾਫ ਸੁਥਰਾ ਹੈ ਕਿ ਮੋਤੀ ਦੀ ਆਬ ਇਸ ਅੱਗੇ ਤਾਬ ਨਹੀਂ ਰੱਖਦੀ, ਅਰ ਪੀਓ ਤਾਂ ਅਜਿਹਾ ਠੰਡਾ ਤੇ ਮਿੱਠਾ ਹੈ ਕਿ ਉਪਮਾ ਕਹੀ ਨਹੀਂ ਜਾਂਦੀ