ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/229

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੮)

ਉਜਾੜ ਦਿੱਤੇ, ਉਨਾਂ ਨੂੰ ਜੋਰੋ ਜੋਰੀ ਮੁਸਲਮਾਨ ਬਣਾਇਆ, ਫਲ ਇਹ ਹੋਇਆ ਕਿ ਨਿਤ ਨਵੇਂ ਸੂਰਜ ਰਾਜ ਪੁਤਾਂ ਨਾਲ ਜੰਗ ਹੁੰਦੇ ਰਹੇ, ਉਧਰ ਮਰਹੱਟਿਆਂ ਨੇ ਘਮਸਾਨ ਚੌਦਾਂ ਪਾ ਦਿਤੀ ਖਾਨਦੇਸ ਦੇ ਦਖਣ ਵਿਚ ਸੇਵਾ ਜੀ ਨੇ ਮਾਰ ਧਾੜ ਅਰੰਭ ਕਰ ਦਿਤੀ, ਛੇਕੜ ਔਰੰਗਜ਼ੇਬ ਨੇ ਸੇਵਾ ਜੀ ਨੂੰ ਸੁਤੰਤ ਰਾਜਾ ਮੰਨਿਆ, ਅਰ ਦਖਣ ਦੇ ਬਾਜਿਆਂ ਸੂਬਿਆਂ ਦੀ ਚੌਥ ਦੇਣੀ ਪਈ, ਹੌਲੀ ੨ ਔਰੰਗਜ਼ੇਬ ਦੇ ਪੁੱਤ ਪੋਤਿਆਂ ਦੇ ਸਮੇਂ ਮਰਹਟੇ ਇਡੇ ਬਲਵਾਨ ਹੋਏ ਕਿ ਸਾਰੇ ਹਿੰਦੁਸਤਾਨ ਵਿਚ ਫੈਲ ਗਏ।

ਔਰੰਗਜ਼ੇਬ ਦੀ ਮੌਤ ਦੇ ਮਗਰੋਂ ਚੌਹਾਂ ਭਰਾਵਾਂ ਤਖ਼ਤ ਦੀ ਪਾਊਂ ਝਗੜਾ ਹੋਇਆ, ਅਰ ਇਥੋਂ ਰਾਜ ਹੋਰ ਬੀ ਨਿਰਬਲ ਹੋ ਗਿਆ, ਛੇਕੜ ਵਡਾ ਪੁਗੱਦੀ ਪੁਰ ਬੈਠਾ, ਪਰ ਇਸ ਸਮੇਂ ਪੰਜਾਬ ਵਿਚ ਸਿੱਖਾਂ ਨੇ ਸਿਰ ਚੱਕਿਆ, ਅਰ ਮੁਸਲਮਾਨਾਂ ਤੇ ਸਿੱਖਾਂ ਦੀਆਂ ਲੜਾਈਆਂ ਲਗੀਆਂ, ਇਧਰ ਇਨ੍ਹਾਂ ਨੇ ਸਿੱਖਾਂ ਨੂੰ ਫੜ ਕੇ ਮਾਰਨਾ ਅਰੰਭ ਕੀਤਾ, ਉਧਰ ਉਨ੍ਹਾਂ ਨੇ ਦੇਸ ਵਿਚ ਲੁਟ ਮਚਾ ਦਿੱਤੀ, ਪਾਤਸ਼ਾਹ ਜੋ ਪਿਛੋਂ ਹੋਏ, ਉਨ੍ਹਾਂ ਨੇ ਰਾਜ ਪ੍ਰਬੰਧ ਪੁਰ ਕੁਝ ਗਹੁ ਨਾ ਕੀਤਾ, ਅਰ ਖੁਸ਼ੀਆਂ ਵਿੱਚ ਪੈ ਗਏ, ਸਾਰਾ ਰਾਜ ਦਰਬਾਰ ਦੇ ਅਮੀਰਾਂ ਦੇ