ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੨੭)

ਦੱਖਣ ਵਿਚ ਬਹੁਤ ਜਿੱਤਾਂ ਕੀਤੀਆਂ ਅਰ ਕੰਧਾਰ ਤੇ ਬਲਖ ਨੂੰ ਜਿੱਤਿਆ, ਇਸ ਪਾਤਸ਼ਾਹ ਨੈ ਦਿੱਲੀ ਤੇ ਆਗਰੇ ਵਿੱਚ ਵਡੇ ੨ ਸੁੰਦਰ ਸਥਾਨ ਬਣਵਾਏ, ਆਗਰੇ ਵਿੱਚ ਤਾਜ ਮਹਲ ਦੀ ਕਬਰ ਤੇ ਦਿੱਲੀ ਵਿਚ ਜਾਮਿਆ ਮਸੀਤ ਅਰ ਲਾਲ ਕਿਲੇ ਨੂੰ ਦੂਰੋਂ ੨ ਲੋਕ ਦੇਖਣ ਲਈ ਆਉਂਦੇ ਹਨ, ਸ਼ਾਹਜਾਨੀ ਉਸਾਰੀ ਅਜੇ ਤੀਕ ਇਕ ਕਹਾਉਤ ਹੈ।

ਸ਼ਾਹਜਹਾਨ ਦੇ ਪੁਤ੍ਰ ਔਰੰਗਜ਼ੇਬ ਨੇ ਦੱਖਣ ਵਿੱਚ ਗੋਲ ਕੁੰਡੇ ਅਰ ਬੀਜਾ ਪੁਰ ਦੇ ਦੇਸ਼ਾਂ ਨੂੰ ਫਤੇ ਕੀਤਾ ਆਪਣੇ ਰਾਜ ਨੂੰ ਵਧਾਇਆ, ਪਰ ਮੁਸਲਮਾਨਾਂ ਦਾ ਘਾਟਾ ਇੱਸੇ ਪਾਤਸ਼ਾਹ ਦੇ ਸਮੇਂ ਤੁਰਿਆ, ਕਾਰਣ ਇਹ ਸੀ ਕਿ ਦੇਸ ਇੰਨਾਂ ਵਧ ਗਿਆ ਸੀ ਕਿ ਇੱਕ ਤਾਂ ਉਦ ਹੀ ਉਸ ਦਾ ਬੰਦੋਬਸਤ ਔਖਾ ਸੀ, ਦੂਜੇ ਔਰੰਗਜ਼ੇਬ ਨੂੰ ਆਪਣੇ ਸਰਦਾਰਾਂ ਤੇ ਅਮੀਰਾਂ ਉਤੇ ਨਿਹਚਾ ਨ ਸੀ, ਅਰ ਰਾਜ ਪ੍ਰਬੰਧ ਬਿਨਾ ਅਕੀਨ ਤੇ ਭਰੋਸੇ ਦੇ ਕਦੀ ਨਹੀਂ ਤੁਰਦਾ, ਇਸ ਥੋਂ ਬਾਝ ਔਰੰਗ ਜ਼ੇਬ ਬਾਹਲਾ ਦੱਖਣ ਦੀਆਂ ਲੜਾਈਆਂ ਵਿੱਚ ਰੁੱਧਾ ਰਿਹਾ, ਤੇ ਦੇਸ ਵਿੱਚ ਖਰਾਬੀ ਪੈ ਗਈ, ਇਸ ਪੁਰ ਹਨੇਰ ਇਹ ਕਿ ਇਹ ਪਾਤਸ਼ਾਹ ਡਾਢਾ ਸਤੁ ਸੀ, ਜੱਜੀਆ ਜੋ ਅਕਬਰ ਨੇ ਲਾਹਿਆ ਸੀ, ਇਸ ਨੈ ਫੇਰ ਲਾ ਦਿਤਾ, ਹਿੰਦੂਆਂ ਦੇ ਮੰਦਰ