ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੬)

ਕੀਤੀ, ਅਰ ਹਮਾਯੂੰ ਨੇ ਗੁਵਾਇਆ ਹੋਇਆ ਰਾਜ ਫੇਰ ਪਾਇਆ।

ਹਮਾਯੂੰ ਦਾ ਪੁਤ੍ਰ ਅਕਬਰ ਹਿੰਦੁਸਤਾਨ ਵਿਚ ਸਬ ਥੋਂ ਵਡਾ ਪਾਤਸ਼ਾਹ ਹੋਇਆ ਹੈ, ਉਸ ਦਾ ਰਾਜ ਕੰਧਾਰ ਥੋਂ ਲੈਕੇ ਬੰਗਾਲੇ ਤੀਕ ਫੈਲਿਆ ਹੋਇਆ ਸੀ, ਤੇ ਤਲੰਗਾਨਾ ਖਾਨਦੇਸ ਅਰ ਗੁਜਰਾਤ ਵਿੱਚ ਬੀ ਇਸਦਾ ਸਿੱਕਾ ਜਾਰੀ ਸੀ, ਇਸ ਪਾਤਸ਼ਾਹ ਨੇ ਨਿਰਾ ਦੇਸ ਨੂੰ ਜਿੱਤਿਆ ਹੀ ਨਹੀਂ, ਸਗੋਂ ਉਸਦਾ ਬਾਣੂ ਬੀ ਵਡੀ ਬੁੱਧਿ ਤੇ ਚਤੁਰਾਈ ਨਾਲ ਬੱਧਾ, ਦੇਸ ਨੂੰ ਸੂਬਿਆਂ ਵਿਚ ਵੰਡਿਆ, ਅਰ ਉਨ੍ਹਾਂ ਵਿਚ ਸੂਬੇਦਾਰ ਸਥਾਪਨ ਕੀਤੇ, ਜਗੀਰਾਂ ਦੀ ਥਾਂ ਫੌਜ ਨੂੰ ਤਲਬ ਦਿੱਤੀ, ਪਰਜਾ ਦੇ ਸੁਖ ਲਈ ਕੁਤਵਾਲੀ ਦਾ ਬੰਦੋਬਸਤ ਕੀਤਾ, ਨਿਆਉ ਲਈ ਕਾਜੀਆਂ ਨੂੰ ਨੌਕਰ ਰੱਖਿਆ ਸਾਰੇ ਦੇਸ ਦੀ ਮਿਣਤੀ ਕਰਵਾਈ, ਅਰ ਹਾਲੇ ਦੇ ਕਨੂੰਨ ਬਣਾਏ, ਨਾਲੋਂ ਹਿੰਦੂ ਮੁਸਲਮਾਨ ਨੂੰ ਇਕ ਨਜਰ ਵੇਖਿਆ, ਹਿੰਦੂਆਂ ਦੇ ਘਰ ਸਾਕ ਕੀਤੇ, ਉਨ੍ਹਾਂ ਨੂੰ ਵਡੇ ੨ ਹੁੰਦੇ ਦਿਤੇ, ਗੱਲ ਕੀ ਅਕਬਰ ਦੇ ਸਮੇਂ ਰਾਜ ਪ੍ਰਤਾਪ ਓੜਕ ਸੀ, ਅਰ ਪਰਜਾ ਸੁਖੀ ਸੀ।

ਅਕਬਰ ਦੇ ਪੁਤ੍ਰ ਜਹਾਂਗੀਰ ਤੇ ਪੋਤੇ ਸ਼ਾਹਜਹਾਨ ਦੇ ਸਮੇਂ ਬੀ ਰਾਜ ਤਾਪ ਚੰਗਾ ਚਮਕਦਾ ਰਿਹਾ, ਸਾਹਜਹਾਨ ਨੈ