ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/226

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੫)

ਅਮੀਰ ਤੈਮੂਰ ਦੇ ਜਾਣ ਦੇ ਪਿਛੋਂ ਕੁਝ ਚਿਰ ਤੀਕ ਤਾਂ ਤੁਗਲਕ ਘਰਾਣੇ ਦੇ ਪਾਤਸ਼ਾਹ ਰਾਜ ਕਰਦੇ ਰਹੇ, ਫੇਰ ਸਾਦਾਤ ਤੇ ਲੋਦੀ ਘਰਾਣੇ ਦੇ ਪਾਤਸ਼ਾਹਾਂ ਦਿੱਲੀ ਦੀ ਗੱਦੀ ਮੱਲੀ, ਪਰ ਇਨ੍ਹਾਂ ਵਿੱਚੋਂ ਕਈ ਪਾਤਸ਼ਾਹਾਂ ਦਾ ਰਾਜ ਤਾਂ ਨਿਰਾ ਦਿੱਲੀ ਦੇ ਸੌ ਪੰਜਾਹ ਮੀਲ ਦੇ ਘੇਰੇ ਵਿਚ ਸੀ, ਬਹੁਤਾ ਵਡੇ ੨ ਸੂਬੇਵਾਰ ਤੇ ਹਿੰਦੂ ਰਾਜੇ ਸੁਤੰਤ੍ਰ ਸਨ, ਅਰ ਦਿੱਲੀ ਵਿੱਚ ਨਵੇ ਰਾਜ ਅੱਡ ਬਣ ਗਏ ਸਨ, ਗੱਲ ਕਾਹਦੀ ਇਸ ਸਮੇਂ ਹਿੰਦੂਸਤਾਨ ਵਿਚ ਜਿਸ ਦੀ ਲਾਠੀ ਉਸ ਦੀ ਮੱਝ ਵਾਲਾ ਲੇਖਾ ਸੀ, ਜੋ ਸੁਥਾ ਜਿਸ ਦੀ ਚੈ ਚੜ੍ਹ ਗਿਆ ਮੱਲ ਬੈਠਾ।

ਇੱਸੇ ਸਮੇਂ ੧੫੨੬ ਈ: ਸੰ: ਵਿਚ ਬਾਥਰ ਨੇ ਹਿੰਦੁਸਤਾਨ ਨੂੰ ਜਿਤਿਆ ਅਰ ਤੈਮੂਰ ਘਰਾਣੇ ਦਾ ਰਾਜ ਦਿੱਲੀ ਵਿਚ ਪੱਕਾ ਹੋਗਿਆ, ਇਸ ਸੂਰਬੀਰ ਪਾਤਸ਼ਾਹ ਦਾ ਸਮਾਚਾਰ ਤੁਸਾਂ ਤੀਜੀ ਪੋਥੀ ਵਿਚ ਪੜਿਆ ਹੈ, ਪਰ ਅਜੇ ਰਾਜ ਪੁਸ਼ਟ ਨਹੀਂ ਹੋਇਆ ਸੀ, ਕਿ ਇਹ ਚੜਦੀ ਕਲਾਂ ਕਰ ਗਿਆ, ਇਸ ਦੇ ਪੁਤੁ ਹਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਹਿੰਦੁਸਤਾਨੋਂ ਬਾਹਰ ਕੱਢ ਦਿੱਤਾ, ਬਹੁਤ ਚਿਰ ਤੀਕ ਤਾਂ ਹਮਾਯੂੰ ਦੁਖ ਤੇ ਕਸ਼ਟ ਭੋਗਦਾ ਐਵੇਂ ਟੱਕਰਾਂ ਮਾਰਦਾ ਫਿਰਿਆ, ਛੇਕੜ ਈਰਾਨ ਪਹੁੰਚਿਆ, ਉਥੋਂ ਦੇ ਪਾਦਸ਼ਾਹ ਨੇ ਰੁਪੈ ਤੇ ਸੈਨਾ ਨਾਲ ਸਹਾਯਤਾ