ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੩)

ਲੀਤਾ, ਦਿੱਲੀ ਦਾ ਰਾਜ ਕੁਤਬ ਦੀਨ ਏਬਕ ਦੇ ਹੱਥ ਆਇਆ, ਅਰ ਚੁਰਾਸੀਆਂ ਵਰਿਆਂ ਤੀਕ ਇਸ ਘਰਾਣੇ ਦਾ ਰਾਜ ਰਿਹਾ ਇਸਨੂੰ ਗੁਲਾਮਾ (ਦਾਸਾਂ) ਦਾ ਘਰਾਣਾ ਕੰਹਦੇ ਹਨ, ਕਿਉਂ ਜੋ ਕੁਤਬ ਦੀਨ ਮੁਹੱਮਦ ਗੌਰੀਦਾ ਦਾਸ ਸੀ, ਇਸ ਖਾਨਦਾਨ ਵਿੱਚ ਸਬ ਥੋਂ ਵਡਾ ਪਾਤਸਾਹ ਸ਼ਮਸ਼ ਦੀਨ ਅਲਤਮਸ ਹੋਇਆ ਹੈ, ਇਸ ਸਮੇਂ ਪੰਜਾਬ ਥੋਂ ਬੰਗਾਲੇ ਤੀਕ ਅਰ ਅਜਮੇਰ ਤੇ ਗਵਾਲਰ ਤੇ ਮਾਲਵਾ ਸਬ ਦਿੱਲੀ ਦੇ ਰਾਜ ਨਾਲ ਰਲ ਗਏ ਸਨ, ਇਸ ਪਾਤਸ਼ਾਹ ਦੀ ਮੌਤ ਦੇ ਪਿੱਛੋਂ ਇਸਦੀ ਧੀ ਰਜ਼ੀਆ ਬੇਗਮ ਗੱਦੀ ਪੁਰ ਬੈਠੀ, ਇਹ ਤੀਮੀ ਵੱਡੀ ਵਿਦਵਾਨ ਤੇ ਬੁੱਧਿ ਮਾਨ ਸੀ, ਪਰ ਅਫਸੋਸ ਥੋੜਾ ਚਿਰ ਹੀ ਗੱਦੀ ਪਰ ਬੈਠੀ ਸੀ ਕਿ ਅਮੀਰਾਂ ਨੇ ਇਸਦੇ ਬਾਜੇ ਕੰਮਾਂ ਥੋਂ ਗੁੱਸੇ ਹੋਕੇ ਤਖਤ ਤੋਂ ਉਤਾਰ ਕੇ ਮਾਰ ਸੁਟਿਆ।

ਮੁਸਲਮਾਨਾਂ ਵਿਚ ਇਹੋ ਤੀਮੀ ਹੋਈ ਹੈ ਜਿਸਨੇ ਦਿੱਲੀ ਦੇ ਤਖਤ ਪੁਰ ਬੈਠ ਕੇ ਰਾਜ ਕੀਤਾ।

ਦਾਸ ਘਰਾਣੇ ਦੇ ਪਿੱਛੋਂ ਖਿਲਜਿਆਂ ਦਾ ਤੀਹ ਵਰੇ ਤੀਕ ਰਾਜ ਰਿਹਾ ਅਰ ਤਿੰਨ ਪਾਤਸ਼ਾਹ ਹੋਏ, ਇਨ੍ਹਾਂ ਸਭਨਾਂ ਵਿੱਚੋਂ ਵਡਾ ਅਲਾਉੱਦੀਨ ਖਿਲਜੀ ਹੋਇਆ ਹੈ, ਇਸਦੇ ਸਮੇਂ ਦੱਖਣ ਦੇ ਸੂਬੇ ਜਿੱਤੇ ਜਾਕੇ ਦਿੱਲੀ ਦੇ ਰਾਜ ਨਾਲ ਰਲਣ