ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/222

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੨੧)

ਇਸ ਸਮੇਂ ਉੱਤਰੀ ਹਿੰਦ ਵਿੱਚ ਰਾਜਿਆਂ ਦੇ ਤਿੰਨ ਵਡੇ ਜੱਥੇ ਸਨ ਪੰਜਾਬ ਵਿਚ ਰਾਜ ਪੂਤਾਂ ਦਾ ਰਾਜ ਸੀ, ਮਧਰਦੇਸ ਅਰਥਾਤ ਅਜਕਲ ਦੇ ਪਛਮੋ ਦੇਸ ਪੁਰ ਬੀ ਰਾਜ ਪੁਤ ਹੀ ਰਾਜ ਕਰਦੇ ਸਨ, ਅਰ ਬੰਗਾਲੇ ਵਿਚ ਪਾਲ ਘਰਾਣਾ ਰਾਜ ਕਰਦਾ ਸੀ, ਏਹ ਵਡੇ ੨ ਰਾਜ ਸਨ, ਅਰ ਇਨ੍ਹਾਂ ਦੇ ਤਾਬੇ ਛੋਟੇ ੨ ਰਾਜੇ ਆਪਣੀਆਂ ੨ ਰਿਆਸਤਾਂ ਲਈ ਬੈਠੇ ਸਨ, ਪਰ ਜਦ ਲੜਾਈ ਭੜਾਈ ਹੁੰਦੀ ਸੀ, ਇੱਕ ਦੂਜੇ ਦੀ ਸਹਾਇਤਾ ਕਰਦੇ ਸਨ, ਇੱਸੇ ਕਰਕੇ ਮੁਸਲਮਾਨਾਂ ਨੂੰ ਪਹਲੇ ਪਹਿਲ ਹਿੰਦੁਸਤਾਨ ਦੇ ਜਿੱਤਣ ਵਿਚ ਵਡਾ ਔਖ ਹੋਇਆ, ਤੀਜੀ ਪੋਥੀ ਵਿਚ ਤੁਸਾਂ ਨਾਸਰਦੀਨ ਸੁਬਕਤਗੀਨ ਤੇ ਮਹਮੂਦ ਗਜ਼ ਨਵੀ ਦਾ ਹਾਲ ਪੜਿਆ ਹੈ, ਕਿ ਕਿਕੂਰ ਇਨ੍ਹਾਂ ਦੁਹਾਂ ਪਾਤਸ਼ਾਹਾਂ ਨੇ ਹਿੰਦੁਸਤਾਨ ਪੁਰ ਹੱਲੇ ਕੀਤੇ, ਪਰ ਭਾਵੇਂ ਮਹਮੂਦ ਮਥਰਾ ਤੇ ਕਨੌਜ ਤਕ ਪਹੁੰਚਾ, ਪਰ ਲੁੱਟ ਮਾਰ ਕਰਕੇ ਹੀ ਪਿੱਛੇ ਮੁੜ ਗਿਆ, ਹਾਂ ਹੁਣ ਇਨ੍ਹਾਂ ਹਲਿਆਂ ਨਾਲ ਪੰਜਾਬ ਮੁਸਲਮਾਨਾਂ ਦੇ ਹੱਥ ਆ ਗਿਆ, ਅਰ ਡੇਢ ਸੌ ਵਰੇ ਤੀਕ ਗਜ਼ਨਵੀ ਘਰਾਣੇ ਦਾ ਸੂਬਾ ਬਣਿਆ ਰਿਹਾ।

ਗਜਨਵੀ ਘਰਾਣੇ ਦੇ ਪਿੱਛੋਂ ਗੌਰੀ ਘਰਾਣੇ ਦਿਆਂ ਦੋਂ ਪਾਤਸਾਹ ਨੂੰ ਪਾਤਸਾਹਤ ਮਿਲੀ, ਇਨ੍ਹਾਂ ਵਿੱਚੋਂ ਵਡਾ ਭਰਾ ਤਾਂ