ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੦)

ਹਿੰਦੁਸਤਾਨ ਵਿੱਚ ਮੁਸਲਮਾਨਾਂ ਦੇ ਰਾਜ ਦਾ

ਵਾਧਾ ਤੇ ਘਾਟਾ

ਸੰ: ੫20 ਈ ਵਿੱਚ ਅਰਬ ਦੇ ਚੰਗੇ ਦਿਨ ਆਏ, ਅਰਥਾਤ ਮੁਸਲਮਾਨੀ ਮਤ ਦੇ ਕਰਤਾ ਮੁਹੱਮਦ ਸਾਹਿਬ ਨੈ ਜਨਮ ਲੀਤਾ, ਪਹਲੇ ਤਾਂ ਅਰਬਵਾਸੀ ਨਿਰੇ ਅੜਬ ਤੇ ਵਹੂਸ਼ ਸਨ, ਪਰ ਮੁਸਲਮਾਨ ਹੁੰਦਿਆਂ ਹੀ ਉਹ ਜੋਸ਼ ਤੇ ਹਿੱਤੇ ਆਈ ਕਿ ਏਸ਼ੀਆ ਤੇ ਅਫੀਕਾ ਦੇ ਬਹੁਤ ਸਾਰੇ ਦੇਸਾਂ ਪੁਰ, ਅਰ ਦੱਖਣੀ ਯੂਰਪ ਦੇ ਬੀ ਢੇਰ ਦੇਸਾਂ ਪਰ ਅਧਿਕਾਰ ਕਰ ਲੀ, ਹਿੰਦੁਸਤਾਨ ਵਰਗਾ ਧਨ ਉਪਜਾਊ ਦੇਸ ਬਿਜੇਤਾ ਹੱਲੇ ਕਰਨ ਵਾਲਿਆਂ ਦੀ ਅਖੋਂ ਕਦ ਬਚਦਾ ਸੀ, ਅਜੇ ਮੁਹੱਮਦ ਸਾਹਿਬ ਦੀ ਮੌਤ ਨੂੰ ਬਹੁਤ ਚਿਰ ਨਹੀ ਹੋਇਆ ਸੀ ਕਿ ਸਿੰਧ ਨੂੰ ਮੁਸਲਮਾਨਾ ਨੇ ਜਿਤਿਆ, ਪਰ ਥੋੜੇ ਹੀ ਚਿਰ ਪਿੱਛੋਂ ਉਹਦੇ ਖੁਹਾ ਬੈਠੇ, ਫੇਰ ਡੇਢ ਸੌ ਵਰੇ ਤੀਕ ਉਹ ਅੱਗੇ ਵਧੇ, ਇਸਦਾ ਕੁਝ ਕਾਰਣ ਤਾਂ ਇਹ ਸੀ ਕਿ ਓਹ ਪੱਛਮ ਵਲ ਆਪਣੇ ਰਾਜ ਦੀਆਂ ਜੜਾਂ ਲਾ ਰਹੇ ਸਨ, ਅਰ ਕੁਝ ਇਹ ਸੀ ਕਿ ਹਿੰਦੂਆਂ ਦੇ ਬੀ ਵਡੇ ੨ ਰਾਜੇ ਸਨ, ਜੋ ਜਾਨ ਤਲੀ ਪੁਰ ਧਰ ਕੇ ਲੜਦੇ ਸਨ।