ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੯)

ਨਹੀਂ, ਓਹ ਭੂਤਾਂ ਪ੍ਰੇਤਾਂ ਨੂੰ ਮੰਨਦੇ ਹਨ, ਪਰ ਮਹਾਂਦੇਵ ਪਾਰਬਤੀ ਜੀ ਨੂੰ ਵੀ ਮੰਨਦੇ ਹਨ॥

ਭੀਲਾਂ ਦੇ ਸਾਰੇ ਝਗੜੇ ਪੰਚਾਇਤ ਵਿੱਚ ਮੁੱਕਦੇ ਹਨ, ਡੰਡ ਬਾਹਲਾ ਚੱਟੀ ਦਾ ਦਿੰਦਾ ਜਾਂਦਾ ਹੈ, ਪਹਲੇ ਏਹ ਲੋਕ ਡਾਕਾਂ ਮਾਰਕੇ ਪੇਟ ਪਾਲਦੇ ਸਨ, ਪਰ ਹੁਣ ਅਨਾਜ ਤੇ ਡੰਗਰਾਂ ਨਾਲ ਗੁਜਾਰਾ ਤੋਰਦੇ ਹਨ, ਘਾਹ ਵੇਚਦੇ ਹਨ, ਅਰ ਟੋਕਰੇ ਪੜਦੇ ਤੇ ਪੱਖੇ ਆਦਿਕ ਬਣਾਉਂਦੇ ਹਨ॥

ਇਨ੍ਹਾਂ ਥਾਂ ਬਾਝ ਹੋਰ ਬੀ ਉੱਤਰੀ ਹਿੰਦ ਵਿੱਚ ਅਨਾਰਯਾ ਕੋਮਾਂ ਵਸਦੀਆਂ ਹਨ, ਪਰ ਉਨ੍ਹਾਂ ਦੀ ਬਾਹਲੀ ਵੱਲੋਂ ਦੱਖਣ ਵਿੱਚ ਹੈ, ਪੁਰਾਨੇ ਸਮੇਂ ਦੱਖਣ ਦੇ ਇੱਕ ਭਾਗ ਦਾ ਨਾਉਂ ਦਰਾਵੜ ਸੀ, ਅਰ ਇੱਸੇ ਨਾਉਂ ਥੋਂ ਏਹ ਕੋਮਾਂ ਉਜਾਗਰ ਹਨ! ਇਨਾਂ ਵਿੱਚੋਂ ਪੂਰਬ ਵਿੱਚ ਰਹਿਣ ਵਾਲੀਆਂ ਕੌਮਾਂ ਤੇਲਗੂ ਬੋਲਦੀਆਂ ਹਨ, ਅਰ ਘਾਟਾਂ ਦੇ ਵਿੱਚ ਰਹਿਣ ਵਾਲੀਆਂ ਕੌਮਾਂ ਕਨਾਰੀ, ਹਿੰਦੁਸਤਾਨ ਦੇ ਅੰਤ ਦੱਖਣ ਵਿੱਚ ਮਲ ਬੋਲੀ ਜਾਂਦੀ ਹੈ, ਇਹ ਵਡੀ ਉੱਤਮ, ਠੇਠ, ਤੇ ਵਿੱਦੜਾਂ ਦੀ ਬੋਲੀ ਹੈ, ਅਰ ਇਸ ਥੋਂ ਮਲੂਮ ਹੁੰਦਾ ਹੈ ਕਿ ਆਰਯ ਕੋਮ ਦੇ ਹਿੰਦ ਵਿੱਚ ਆਉਣ ਥੋਂ ਪਹਲੋਂ ਇਸ ਬੋਲੀ ਦੇ ਬੋਲਣ ਵਾਲੇ ਵੱਡੇ ਬੁੱਧਮਾਨ ਤੇ ਸ੍ਰੇਸ਼ਟ ਸਨ॥