ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੮)

ਭੀਲ ਦੇ ਘਰ ਬਾਲ ਜੰਮਦਾ ਹੈ ਤਾਂ ਉਸ ਦਾ ਨਾਉਂ ਅਜਿਹਾ ਰੱਖਦੇ ਹਨ, ਕਿ ਜਿਸ ਮਹੀਨੇ ਜਾਂ ਜਿਸ ਦਿਨ ਜੰਮਿਆ ਹੋਵੇ, ਉਹ ਬੀ ਨਾਉਂ ਥੋਂ ਪ੍ਰਗਟ ਹੋਵੇ, ਕਦੀ ੨ ਸਾਡੇ ਵਿੱਚ ਬੀ ਇਕੁਰ ਕਰਦੇ ਹਨ, ਜਿਹਾ, ਮੰਗਲ ਸੈਨ, ਵੀਰ ਸਿੰਘ, ਸਾਉਣ ਰਾਮ ਆਦਿਕ ਨਾਉਂ ਤੁਸੀਂ ਸੁਣੇ ਹੋਣਗੇ, ਹੋਲੀ ਵਿੱਚ ਮਿਤਾਂ ਤੇ ਸਾਕਾਂ ਨੂੰ ਸੁਗਾਤਾਂ ਵੰਡਦੇ ਹਨ, ਦੋ ਤਿੰਨਾਂ ਮਹੀਨਿਆਂ ਦੀ ਅਵਸਥਾ ਵਿੱਚ ਮੰਨਣ ਕਰਦੇ ਹਨ, ਕੁੜਮਾਈ ਬਾਲ ਅਵਸਥਾ ਵਿੱਚ ਹੀ ਹੁੰਦੀ ਹੈ, ਅਰਥਾਤ ਮੁੰਡੇ ਦਾ ਪਿਉ ਕੁੜੀ ਦੇ ਪਿਉ ਨਾਲ ਉਸ ਦਾ ਮੁੱਲ ਖਰਾ ਕਰ ਲੈਂਦਾ ਹੈ, ਅਰ ਜਦ ਉਹ ਵਡੀ ਹੋ ਜਾਂਦੀ ਹੈ, ਉਹ ਪਰਨਾਈ ਜਾਂਦੀ ਹੈ, ਵਿਆਹ ਵਿੱਚ ਗੋਤਮ ਜੀ ਨੂੰ ਚੜ੍ਹਾਵਾ ਚੜਾਇਆ ਜਾਂਦਾ ਹੈ, ਇਹ ਇਨ੍ਹਾਂ ਦਾ ਵਡਾ ਦੇਉਤਾ ਹੈ, ਅਰ ਰੀਤਾਂ ਬਾਹਲਾ ਹਿੰਦੂਆਂ ਵਰਗੀਆਂ ਹਨ, ਜਿਹਾਕੁਰੀਢ ਦਿਵਾ ਲਾਵਾਂ ਆਦਿ।।

ਭੀਲ ਮੁਰਦਿਆਂ ਨੂੰ ਸਾੜਦੇ ਹਨ, ਅਰ ਹੋਲੀ, ਦਿਵਾਲੀ ਤੇ ਦੁਸਹਰਾ ਆਦਿ ਨੂੰ ਵੀ ਮੰਨਦੇ ਹਨ, ਪਰ ਵਡਾ ਭਰਾ ਮਰ ਜਾਵੇ ਤਾਂ ਛੋਟੇ ਨੂੰ ਉਸ ਦੀ ਲਾੜੀ ਨਾਲ ਵਿਆਹ ਕਰਨਾ ਪੈਂਦਾ ਹੈ, ਅਰ ਥਹੁਧਾ ਦੋਂ ਵਿਆਹਾਂ ਦੀ ਉਨ੍ਹਾਂ ਵਿੱਚ ਰੋਕ