ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੬)

ਲਈ ਅਜਿਹਾ ਹੁੰਦਾ ਸੀ ਕਿ ਇਨ੍ਹਾਂ ਦੇ ਪਿੰਡ ਵਿੱਚ ਜੋ ਲੋਕ ਚੂੜੇ ਤੇ ਜੁਲਾਹੇ ਆਦਿਕ ਦਾ ਕੰਮ ਕਰਦੇ ਸਨ ਓਹ ਪਹਾੜਾਂ ਪੁਰੋਂ ਰੜਿਆਂ ਵਿੱਚ ਆਉਂਦੇ ਸਨ, ਅਰ ਆਦਮੀਆਂ ਨੂੰ ਚੁਰਾ ਚੁਰਾ ਕੇ ਲੈ ਜਾਂਦੇ ਸਨ, ਅਰ ਇਨ੍ਹਾਂ ਪਾਸ ਵੇਚ ਦਿੰਦੇ ਸਨ, ਏਹ ਬਲੀਦਾਨ ਕਰਨ ਥੋਂ ਪਹਲੋਂ ਉਸ ਨੂੰ ਖੂਬ ਖੁਆਉਂਦੇ ਪਿਆਉਂਦੇ, ਅਰ ਆਗਤ ਭਾਗਤ ਕਰਦੇ, ਅਰ ਬਲੀ ਦੇਣ ਵੇਲੇ ਉਸ ਦੇ ਕੰਨ ਵਿੱਚ ਆਖ ਦਿੰਦੇ ਕਿ ਅਸਾਂ ਤੈਨੂੰ ਮੁੱਲ ਦੇਕੇ ਖਰੀਦਿਆ ਹੈ, ਅਰ ਤੇਰਾ ਖੂਨ ਸਾਡੇ ਸਿਰ ਨਹੀਂ ਹੈ, ਫੇਰ ਉਸਦਾ ਲਹੂ ਤੇ ਮਾਸ ਖੇਤਾਂ ਵਿੱਚ ਪਾਉਂਦੇ ਸਣ, ਭਈ ਧਰਤੀ ਮਾਤਾ ਪਰਸਿੰਨ ਹੋਵੇ, ਅਰ ਖੇਤ ਖੂਬ ਫਲਣ, ਪਰ ਜਦ ਥੋਂ ਅੰਗ੍ਰੇਜ਼ੀਰਾਜ ਹੋਇਆ ਹੈ, ਏਹ ਨਿਰਦਯਤਾ ਦੀਆਂ ਬਲੀਆਂ ਹਟ ਗਈਆਂ ਹਨ॥

ਉੜੀਸੇ ਦੀਆਂ ਰਿਆਸਤਾਂ ਵਿੱਚ ਇੱਕ ਹੋਰ ਕੋਮ ਜਵਾਂ ਰੰਹਦੀ ਹੈ, ਉਸਦਾ ਹੁਣ ਤੀਕ ਇਹ ਹਾਲ ਸੀ ਕਿ ਬਿਛਾਂ ਦੀ ਛਿੱਲ ਪਹਨਦੀ ਸੀ, ਅਰ ਕਪੜਿਆਂ ਤੇ ਧਾਤਾਂ ਦਾ ਵਰਤਨਾ ਮੁਢੋਂ ਨਹੀਂ ਜਾਣਦੀ ਸੀ, ਮੱਧ ਹਿੰਦ ਵਿੱਚ ਬਾਹਲੀ ਵਜੋਂ ਅਸਲੀ ਮਾਂ ਦੀ ਹੈ, ਇਨ੍ਹਾਂ ਵਿੱਚੋਂ ਇੱਕ ਕੋਮ ਜੋ ਗੋਂਡ ਅਖਾਉਂਦੀ ਹੈ, ਹੁਣ ਬਹੁਤ ਬੁਧਿਮਾਨ ਹੁੰਦੀ ਜਾਂਦੀ ਹੈ, ਪਰ