ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/215

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੪)

ਨੂੰ ਮਾਰ ਸੁੱਟਦਾ ਤਾਂ ਮ੍ਰਿਤ ਦੇ ਨੇੜੇ ਦੇ ਸਾਕਾਂ ਦੇ ਸਿਰ ਇਹ ਕਰ ਹੁੰਦੀ ਸੀ ਕਿ ਜੇਕਰ ਮਾਰਨ ਵਾਲਾ ਅਨਾਜ ਜਾਂ ਡੰਗਰ ਦੇਕੇ ਚੱਟੀ ਨਾ ਭਰ ਦੇਵੇ ਤਾਂ ਉਸਨੂੰ ਮਾਰ ਸੁੱਟਣ, ਜੋ ਆਦਮੀ ਕਿਸੇ ਨੂੰ ਫੱਟਦਾ, ਉਸ ਪੁਰ ਇਹ ਕਰ ਸੀ ਕਿ ਜਦ ਤੀਕ ਘਾਉ ਵਾਲਾ ਰਾਜੀ ਨਾ ਹੋ ਜਾਵੇ ਉਸ ਦੇ ਪੀਣ ਖਾਣ ਦਾ ਖਰਚ ਪੱਲਿਓਂ ਭਰੇ, ਚੋਰ ਨੂੰ ਚੋਰੀ ਦਾ ਮਾਲ ਜਾਂ ਉਸਦਾ ਮੁੱਲ ਤਾਰਨਾ ਪੈਂਦਾ ਸੀ, ਪਰ ਜੋ ਕੋਈ ਦੋ ਵਾਰੀ ਚੋਰੀ ਕਰਦਾ ਸੀ ਉਹ ਕਬੀਲੇ ਵਿੱਚੋਂ ਛੇਕਿਆ ਜਾਂਦਾ ਸੀ, ਸੰਥਾਲਾਂ ਵਾਂਝੂ ਇਨ੍ਹਾਂ ਵਿੱਚ ਥੀ ਇਹ ਸਜਾ ਡਾਢੀ ਕਰੜੀ ਸਮਝੀ ਜਾਂਦੀ ਸੀ॥

ਝਗੜਿਆਂ ਦਾ ਨਿਆਉਂ ਇਨ੍ਹਾਂ ਵਿੱਚ ਇਕੁਰ ਹੁੰਦਾ ਸੀ ਕਿ ਜਾਂ ਤਾਂ ਦੁਹਾਂ ਝਗੜਨ ਵਾਲਿਆਂ ਦੀ ਕੁਸਤੀ ਕਰਵਾ ਦਿੰਦੇ ਸਨ, ਜੋ ਜਿੱਤਦਾ ਸੀ ਉਹ ਸੱਚਾ ਜਾਤਾ ਜਾਂਦਾ ਸੀ, ਜਾਂ ਇਉਂ ਕਰਦੇ ਸਨ ਕਿ ਮੁਦਾਲਜ਼ ਦੇ ਹੱਥ ਵਿੱਚ ਤੱਤਾ ਲੋਹਾ ਦਿੰਦੇ ਸਨ, ਜਾਂ ਉਬਲਦੇ ਤੇਲ ਵਿੱਚ ਉਸਦਾ ਹੱਥ ਪਵਾਉਂਦੇ ਸਨ, ਜੇ ਉਸਥੋਂ ਉਸ ਨੂੰ ਕੁਝ ਜਾਨ ਨਹੀਂ ਹੁੰਦਾ ਸੀ ਤਾਂ ਉਸ ਨੂੰ ਸਚਾ ਸਮਝਦੇ ਸਨ, ਨਹੀਂ ਤਾਂ ਝੂਠਾ, ਕਦੀ ਅਜਿਹਾ ਕਰਦੇ ਸਨ ਕਿ ਝਗੜਨ ਵਾਲਿਆਂ ਨੂੰ ਕੋੜ ਕਿੱਲੀ ਦੀ ਖਲ, ਜਾਂ ਸ਼ੇਰ ਦੇ ਪੰਜੇ ਜਾਂ ਕੀੜੀ ਦੇ ਟਿੱਲਿਆਂ ਪੁਰ ਸੁਗੰਦ ਦਿੰਦੇ