ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੧੧)

ਆਦਮੀ ਦਾ ਕਬੀਲੇ ਵਿੱਚੋਂ ਛੇਕਿਆ ਜਾਣਾ ਉਨ੍ਹਾਂ ਵਿੱਚ ਵਡਾ ਕਰੜਾ ਡੰਡ ਗਿਣਿਆ ਜਾਂਦਾ ਹੈ

ਇਨ੍ਹਾਂ ਵਿੱਚ ਵੀ ਵਡੀਆਂ ਰੀਤਾਂ ਹੁੰਦੀਆਂ ਹਨ, ਪਹਲੇ ਜਦ ਬਾਲਕ ਜੰਮਦਾ ਹੈ, ਤਾਂ ਉਸਨੂੰ ਘਰਾਣੇ ਵਿੱਚ ਰਲਾਉਂਦੇ ਹਨ, ਅਰ ਇਹ ਇਉਂ ਹੁੰਦਾ ਹੈ ਕਿ ਕੁਝ ਰੀਤਾਂ ਦੇ ਪਿੱਛੋਂ ਪਿਤਾ ਪੁ ਦੇ ਸਿਰ ਪੁਰ ਹੱਥ ਰੱਖਕੇ ਕੁਲਦੇਉ (ਘਰਾਣੇ ਦਾ ਦੇਉਤਾ) ਦਾ ਨਾਉਂ ਉਸਦੇ ਕੰਨ ਵਿੱਚ ਫੂਕਦਾ ਹੈ, ਦੂਜੇ ਬਾਲਕ ਦਾ ਕਬੀਲੇ ਵਿੱਚ ਵਾੜਨਾ, ਇਸ ਵਿੱਚ ਜੰਮਣ ਥੋਂ ਤਿੰਨ ਜਾਂ ਪੰਜ ਦਿਨ ਪਿਛੋਂ ਉਸਦਾ ਸਿਰ ਮੁੰਨਿਆਂ ਜਾਂਦਾ ਹੈ, ਤੀਜੇ ਬੱਚੇ ਦਾ ਕੋਮ ਵਿੱਚ ਵਾੜਨਾ, ਇਹ ਰੀਤ ਪੰਜਵੇਂ ਵਰੇ ਕੀਤੀ ਜਾਂਦੀ ਹੈ, ਅਰ " ਘਰਾਣੇ ਦੇ ਸਾਰੇ ਸਾਕ ਤੇ ਮਿ ਭਾਂਵੇ ਕਿਸੇ ਕਬੀਲੇ ਦੇ ਹੋਣ ਕਠੇ ਹੋਕੇ ਖਾਣੇ ਪੁਰ ਬੈਠਦੇ ਹਨ, ਅਰ ਬਾਲ ਦੀ ਬਾਂਹ ਪੁਰ ਦਾਗ ਕੀਤਾ ਜਾਂਦਾ ਹੈ, ਚੌਥੀ ਰੀਤ ਪਨਾਉਣ ਦੀ ਹੈ, ਪਰ ਜਦ ਤੀਕ ਤੀਵੀਂ ਮਰਦ ਇੱਕ ਦੂਜੇ ਨੂੰ ਪਸੰਦ ਨਾ ਕਰ ਲੈਣ, ਉਨ੍ਹਾਂ ਲੋਕਾਂ ਵਿੱਚ ਵਿਆਹ ਨਹੀਂ ਹੁੰਦਾ, ਸੰਥਾਲ ਤੀਮੀਆਂ ਦਾ ਬਹੁਤ ਮਾਣ ਆਦਰ ਕਰਦੇ ਹਨ, ਅਰ ਵਹੁਟੀ ਦੇ ਜੀਉਂਦੇ ਜੀ ਦੂਜਾ ਵਿਆਹ ਨਹੀਂ ਕਰਦੇ, ਪੰਜਵੀਂ ਰੀਤ ਇਹ ਹੈ ਕਿ ਮਰਨ ਥੋਂ ਪਿੱਛੋਂ ਆਦਮੀ ਨੂੰ ਸਾੜਦੇ ਹਨ, ਅਰਥਾਤ ਕੋਮ ਵਿੱਚੋਂ