ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੯)

ਬੁਰੇ ੨ ਨਾਉਂ ਧਰੇ, ਜਿਹਾਕੂ ਸੂਦ, ਰਾਖਸ਼ ਜੱਗ ਨਾ ਕਰਨ ਵਾਲੇ, ਦੇਉਤਿਆਂ ਨੂੰ ਨਾਂ ਮੰਨਣ ਵਾਲੇ, ਆਦਿ ਆਦਿ।

ਇਸ ਥੋਂ ਤੁਸੀਂ ਤਾਂ ਸਮਝ ਬੈਠੋ ਕਿ ਏਹ ਕੋਮਾਂ ਨਿਰੀਆਂ ਪੂਰੀਆਂ ਵਹੂਸ ਹੀ ਸਨ, ਵੇਦ ਦੇ ਭਜਨਾਂ ਵਿੱਚ ਵੀ ਇਨ੍ਹਾਂ ਦੇ ਸੱਤ ਕੋਟ ਤੇ ਨੱਥੇ ਗੜੀਆਂ ਦਾ ਵਰਣਨ ਹੈ, ਅਰ ਪਿਛਲੀਆਂ ਸੰਸਕ੍ਰਿਤ ਪੋਥੀਆਂ ਥੋਂ ਜਾਪਦਾ ਹੈ, ਕਿ ਇਨ੍ਹਾਂ ਦੀਆਂ ਵਡੀਆਂ ੨ ਰਿਆਸਤਾਂ ਦਿੜ੍ਹ ਸਨ, ਤੇ ਆਰਯ ਰਾਜਿਆਂ ਨਾਲ ਸਾਕ ਬੀ ਹੁੰਦੇ ਸਨ, ਓਹ ਧਰਮੀ ਰੀਤਾਂ ਬੀ ਕਰਦੇ ਸਨ, ਅਰ ਅੰਤ ਦਾ ਧਿਆਨ ਬੀ ਬਹੁਤਿਆਂ ਦੇ ਮਨਾਂ ਵਿੱਚ ਸੀ, ਇੱਕ : ਸੰਸਕ੍ਰਿਤ ਪੋਥੀ ਵਿੱਚ ਲਿਖਿਤ ਹੈ, ਕਿ ਓਹ ਆਪਣੇ ਮੁਰਦਿਆਂ ਨੂੰ ਇਸ ਲਈ ਗਹਣੇ ਪਵਾਉਂਦੇ ਸਨ, ਕਿ ਉਨ੍ਹਾਂ ਦਾ ਹੀ ਓਹ ਪਰਲੋਕ ਵਿੱਚ ਪੁਜਣਗੇ, ਇਹੋ ਤਾਂਬੇ ਸੋਨੇ ਦੇ ਗਹਿਣੇ ਅੱਜ ਕਲ ਉਨ੍ਹਾਂ ਦੀਆਂ ਮੜੀਆਂ ਵਿੱਚੋਂ ਕੱਢੇ ਜਾਂਦੇ ਹਨ॥

ਜਿਹਾਕੁ ਅਸਾਂ ਹੁਣੇ ਕਿਹਾ ਹੈ, ਕਿ ਏਹ ਕੋਮਾਂ ਸਾਰੇ ਹਿੰਦੁਸਤਾਨ ਵਿੱਚ ਫੈਲੀਆਂ ਹੋਈਆਂ ਸਨ, ਪਰ ਅਸਲ ਵਿੱਚ ਇਨ੍ਹਾਂ ਦੀਆਂ ਤਿੰਨ ਵਡੀਆਂ ੨ ਟੋਲੀਆਂ ਹਨ, ਪਹਲੀ ਤਿਬਤੀ ਤੇ ਬ੍ਰਹਮੀ ਟੋਲੀ, ਏਹ ਹਿਮਾਲਯਾ ਦੇ ਹੇਠ ਤੇ ਆਸਾਮ ਵਿੱਚ ਵਸਦੇ ਹਨ, ਦੂਜੀ ਕਲ ਰੀਟੋਲੀ ਇਹ ਦੱਖਣ ਪ੍ਰਾਯਦੀਪ ਦੇ