ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)

ਕੋਕੋ ਨਹੀਂ ਜਾਣਦੀਆਂ ਸਨ, ਇਨ੍ਹਾਂ ਨੇ ਆਪਣੇ ਸਮਾਚਾਰ ਦਾ ਕੋਈ ਇਤਹਾਸ ਨਹੀਂ ਲਿਖਿਆ, ਆਪਣੀ ਚੇਤਾਵਣੀ ਲਈ ਬੇ ਉਕਰੇ ਪਥਰਾਂ ਦੇ ਘੇਰੇ ਤੇ ਟਿੱਲੇ ਛਡ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਮੁਰਦੇ ਦੱਬੇ ਹੋਏ ਹਨ ਇਨ੍ਹਾਂ ਮੜੀਆਂ ਵਿੱਚੋਂ ਭਾਂਡੇ, ਹਥਿਆਰ, ਤੇ ਗਹਣੇ ਨਿੱਕਲਦੇ ਹਨ, ਇਨ੍ਹਾਂਥੋਂ ਮਲੂਮ ਹੁੰਦਾ ਹੈ, ਕਿ ਉਨ੍ਹਾਂ ਨੂੰ ਮਿੱਟੀ ਦੇ ਭੈੜੇ ੨ ਭਾਂਡੇ ਠਪਣੇ ਆਉਂਦੇ ਸਨ, ਲੋਹੇ ਦੇ ਹਥਿਆਰਾਂ ਨਾਲ ਲੜਦੇ ਸਨ, ਤੇ ਤਾਂਬੇ ਤੇ ਸੋਨੇ ਦੇ ਗਹਿਣੇ ਪਹਿਨਦੇ ਸਨ॥

ਇਨ੍ਹਾਂ ਥੋਂ ਅੱਗੋਂ ਉੱਤਰੀ ਹਿੰਦ ਵਿੱਚ ਅਜਿਹੀਆਂ ਕੋਮਾਂ ਵਸਦੀਆਂ ਸਨ ਜੋ ਧਾਤਾਂ ਨੂੰ ਵਰਤਣਾ ਬੀ ਨਹੀਂ ਜਾਣਦੀਆਂ। ਸਨ, ਚਮਕ ਪੱਥਰ ਦੇ ਕੁਹਾੜੇ ਤੇ ਪੱਥਰਾਂ ਦਿਆਂ ਕੁਹਾੜਿਆਂ ਨਾਲ ਸ਼ਿਕਾਰ ਖੇਡਦੀਆਂ ਅਰ ਇਨ੍ਹਾਂ ਨਾਲ ਵੈਰੀਆਂ ਦਾ ਟਾਕਰਾ ਕਰਦੀਆਂ ਸਨ॥

ਜਦ ਆਰਯ ਹਿੰਦੁਸਤਾਨ ਵਿੱਚ ਆਏ; ਅਰ ਇੱਥੋਂ ਦੇ ਲੋਕਾਂ ਪੁਰ ਬਿਜਧੀ ਹੋਏ, ਤਾਂ ਉਨ੍ਹਾਂ ਨੂੰ ਧਨ ਉਪਜਾਊ ਮਦਾਨ ਛੱਡਕੇ ਜੰਗਲਾਂ ਤੇ ਬਨਾਂ ਵਿੱਚ ਉਟ ਲੈਣੀ ਬਣੀ, ਅੱਜ ਤੀਕ ਏਹ ਕੋਮਾਂ ਅਜਿਹੀਆਂ ਥਾਵਾਂ ਵਿੱਚ ਹੀ ਲਝਦੀਆਂ ਹਨ, ਆਰਯਾਂ ਨੇ ਇਨ੍ਹਾਂ ਨੂੰ ਦਾਸ ਕਰਕੇ ਸੱਦਿਆ, ਅਰ ਹੋਰ ਕਈ