ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੦੧)

ਦਾ ਜਿਨ੍ਹਾਂ ਨੂੰ ਸ੍ਰੀਮਨ ਕੰਹਦੇ ਸਨ ਮਾਨ ਤੇ ਆਦਰ ਕਰਨਾ ਉਚਿਤ ਹੈ, ਖਾਣ ਅਥਵਾ ਬਲੀਦਾਨ ਲਈ ਜਨੌਰਾਂ ਦਾ ਮਾਰਨਾ ਮਨਾ ਹੈ, ਉਨ੍ਹਾਂ ਵਿੱਚ ਮਨੁੱਖਾਂ ਤੇ ਪਸ਼ੂਆਂ ਲਈ ਹਸਪਤਾਲ ਬਣਾਉਣ ਦਾ ਵਰਣਨ ਹੈ, ਅਰ ਇਹ ਵੀ ਲਿਖਿਆ ਹੈ ਕਿ ਲੋਕਾਂ ਨੂੰ ਧਾਰਮ ਦੀ ਸਿੱਖਿਆ ਦੇਣ ਲਈ ਆਦਮੀ ਨਿਯਤ ਕੀਤੇ ਜਾਨ, ਭਲੇ ਕੰਮ ਕਰਨ ਵਾਲੇ ਨੂੰ ਇਨਾਮ ਤੇ ਬੁਰੇ ਕੰਮ ਕਰਨ ਵਾਲੇ ਨੂੰ ਫੰਡ ਦਿੱਤਾ ਜਾਵੇ, ਰਾਜਾ ਅਸ਼ੋਕ ਆਪ ਬੀ ਅੰਤ ਨੂੰ ਬੁੱਧ ਮਤ ਦਾ ਸਿੱਖ ਹੋ ਗਿਆ, ਅਰ ਆਪਣੇ ਹੁਕਮਾਂ ਵਿੱਚ ਇਹ ਪ੍ਰਗਟ ਕੀਤਾ ਕਿ ਬੁਧ ਮਤ ਦੇ ਸਾਰੇ ਨੇਮਾਂ ਨੂੰ ਮੰਨਦਾ ਹਾਂ, ਤੇ ਸਾਰੇ ਇਸ ਨੂੰ ਕਨੂਣ ਸਮਝਣ

ਅਸ਼ੋਕ ਦੀ ਮੌਤ ਦੇ ਪਿੱਛੋਂ ਹਿੰਦੁਸਤਾਨ ਦਾ ਇਹੋ ਹਾਲ ਰਿਹਾ ਕਿ ਬਹੁਤ ਸਾਰੇ ਛੋਟੇ ੨ ਰਾਜੇ ਸਨ, ਜੋ ਬਾਹਲਾ ਕਿਸੇ ਵਡੇ ਰਾਜੇ ਨੂੰ ਟਗੇ ਭਰਦੇ ਸਨ, ਤੇ ਜਦ ਲੋੜ ਪੈਂਦੀ ਸੀ ਸੈਨਾ ਨਾਲ ਬੀ ਉਸ ਦੀ ਸਹਾਯਤਾ ਕਰਦੇ ਸਨ, ਅਸੋਕ ਦੀ ਮੌਤ ਥੋਂ ਲੈਕੇ ਈਸਾ ਦੇ ਜੰਮਣ ਤੀਕ ਮਲੂਮ ਹੁੰਦਾ ਹੈ, ਕਿ ਬੁਧਮਤ ਦੀ ਗੱਡੀ ਹਿੰਦੁਸਤਾਨ ਵਿੱਚ ਖੂਬ ਚੜੀ ਰਹੀ, ਅੰਤ ਨੂੰ ਹਮਣਾ ਨੇ ਸੋਚਿਆ ਕਿ ਸਾਡਾ ਮਤ ਮੂਲੋਂ ਹੀ ਨਾ ਨਾਸ ਹੋ ਜਾਵੇ, ਇਹ ਸੋਚ ਕੇ ਬੁਧਮਤ ਨਾਲ ਵੈਰ ਕਰਨ ਲੱਗੇ, ਹਿੰਦੂਆਂ ਤੇ