ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੯)

ਅਰ ਬਹੁਤੀ ਗੱਲਾਂ ਉਸ ਸਮੇਂ ਆਪਣੇ ਰਾਜਾ ਪੁਰ ਥਾਂ ਆਕੀ ਹੋ ਗਿਆ ਹੋਇਆ ਸੀ, ਫੇਰ ਯੂਨਾਨੀ ਸੈਨਾ ਜਿਹਲਮ ਨਦੀ ਪੁਰ ਆਈ, ਰਾਜਾ ਪੂਰ ਵਡੀ ਫੌਜ ਲੈਕੇ ਨਦੀ ਦੇ ਦੂਜੇ ਕੰਢੇ ਬੈਠਾ ਸੀ, ਪਰ ਸਿਕੰਦਰ ਨੇ ਇੱਕ ਰਾਤ ਵਿੱਚ ਜਾਂ ਮੀਂਹ ਵਸ ਰਿਹਾ ਸੀ, ਅਰ ਪੌਣ ਤਿੱਖੀ ਚੱਲ ਰਹੀ ਸੀ ਨਦੀ ਨੂੰ ਪਾਰ ਕੀਤਾ, ਅਰ ਪੂਰ ਪੁਰ ਛਾਪਾ ਮਾਰਕੇ ਉਸ ਪੁਰ ਫਤੇ ਪਾਈ, ਪਰ ਪੂਰ ਦੀ ਬਹਾਦਰੀ ਨੂੰ ਯੂਨਾਨੀ ਬੀ ਮੰਨ ਗਏ, ਅਰ ਸਿਕੰਦਰ ਉਸ ਨਾਲ ਅਜਿਹੀ ਚੰਗੀ ਤਰ੍ਹਾਂ ਵਰਤਿਆ ਕਿ ਪੂਰ ਉਸ ਦਾ ਸੱਚਾ ਮਿਤੁ ਬਣ ਗਿਆ

ਸਿਕੰਦਰ ਹਿੰਦੁਸਤਾਨ ਦੇ ਹੋਰ ਸੂਬੇ ਬੀ ਜਿੱਤਨੇ ਚਾਹੁੰਦਾ ਸੀ ਪਰ ਵੀਰੋਜ਼ਪੁਰ ਵਿੱਚ ਆਕੇ ਉਸ ਦੀ ਫੌਜ ਨੇ ਅੱਗੇ ਵਧਣੋ ਨਾਹ ਕੀਤੀ, ਅਰ ਉਸ ਨੂੰ ਪਿੱਛੇ ਮੁੜਨਾ ਪਿਆ, ਉਹ ਜਿਹਲਮ ਨਦੀ ਪੁਰ ਫੇਰ ਆਇਆ, ਅਰ ਇਸ ਨਦੀ ਦੇ ਕੰਢੇ ੨ ਜਾਕੇ ਉਸ ਨੇ ਮੁਲਤਾਨ ਪੁਰ ਹੱਲਾ ਕੀਤਾ, ਅਰ ਉਸ ਨੂੰ ਜਿੱਤ ਲੀਤਾ, ਇੱਥੇ ਇਸ ਨੂੰ ਇੱਕ ਘਾਉ ਬੀ ਲੱਗਾ, ਛੇਕੜ ਉਹ ਬਲੋਚਸਤਾਨ ਹੋਕੇ ਫਾਰਸ ਚਲਿਆ ਗਿਆ, ਉੱਥੇ ਹੀ ਉਸ ਦੀ ਸੈਨਾ ਦਾ ਕੁਝ ਭਾਗ ਜੋ ਨਦੀ ਦੇ ਰਾਹ ਗਿਆ ਸੀ ਉਸ ਨੂੰ ਜਾ ਮਿਲਿਆ, ਜੇ ਸਿਕੰਦਰ ਜੀਉਂਦਾ ਰੰਹਦਾ ਤਾਂ ਯਕੀਨ ਪੈਂਦਾ ਹੈ