ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੮)

ਹੋ ਗਈ ਹੈ ਕਿ ਏਹੋ ਲੋਗ ਗੱਖੜਾਂ ਤੇ ਕਾਠੀਆਂ ਦੇ ਵੱਡੇ ਹਨ, ਫਾਰਸ ਦੇ ਪਾਤਸ਼ਾਹ ਗੁਸ਼ਤਾਸਪ ਨੇ ਮਸੀਹ ਥੋਂ ਪੰਜ ਸੌ ਵੀਹ ਵਰੇ ਪਹਲੋਂ ਹਿੰਦੁਸਤਾਨ ਦੇ ਕੁਝ ਹਿੱਸੇ ਜਿੱਤ ਲਏ, ਬਾਜੇ ਲੋਕਾਂ ਦਾ ਖਿਆਲ ਹੈ ਕਿ ਗੱਖੜਾਂ ਦੇ ਵਡਿਆਂ ਨੂੰ ਇੱਸੇ ਪਾਤਸ਼ਾਹ ਨੇ ਜਿਹਲਮ ਦੇ ਕੰਢੇ ਸਿੰਧ ਸਾਗਰ ਦੁਆਬੇ ਵਿੱਚ ਵਸ ਇਆ ਸੀ ਭਈ ਜਿੱਤਿਆ ਹੋਇਆ ਦੇਸ ਹੱਥਾਂ ਵਿੱਚੋਂ ਨਿੱਕਲ ਨਾ ਜਾਵੇ॥

ਮਸੀਹ ਥੋਂ ੩੨੬ ਵਰੇ ਪਹਲੇ ਸਕੰਦਰ ਮਹਾਨ ਮਕਦੁਨੀਆਂ ਦੇ ਪਾਤਸ਼ਾਹ ਨੇ ਫਾਰਸ ਨੂੰ ਜਿੱਤਿਆ, ਅਰ ਉੱਥੋਂ ਉਹ ਹਿੰਦੁਸਤਾਨ ਪੁਰ ਹੱਲਾ ਕਰਨ ਵਧਿਆ, ਅਫਗਾਨਿਸਤਾਨ ਵਿੱਚ ਉਨੀਂ ਦਿਨੀਂ ਹਿੰਦੁਸਤਾਨ ਦੀ ਹੀ ਇੱਕ ਕੌਮ ਵਸਦੀ ਸੀ ਸਿਕੰਦਰ ਨੈ ਉਸ ਨੂੰ ਜਿੱਤਿਆ ਤਾਂ ਸਹੀ, ਪਰ ਲੜਾਈ ਵਡੀ ਭਾਰੀ ਹੋਈ, ਸਿਕੰਦਰ ਸਿੰਧ ਨਦੀ ਥਾਂ ਅਟਕ ਦੇ ਕੋਲੋਂ ਪਾਰ ਹੋਇਆ, ਟਕਸਲਾ ਵਿੱਚ ਜੋ ਇੱਕ ਵਡਾ ਭਾਰਾ ਹਰ ਅਰ ਜਿਸ ਦੀਆਂ ਨਿਸ਼ਾਨੀਆਂ ਰਾਵਲਪਿੰਡੀ ਦੀ ਸੜਕ ਪੁਰ ਮਾਰਗਲਾ ਨਾਮੇ ਦਰੇ ਦੇ ਪਛੋਂ ਵੱਲ ਮਿਲਦੀਆਂ ਹਨ, ਇੱਕ ਬਲਵਾਨ ਸਰਦਾਰ ਨੇ ਉਸ ਦੀ ਸਰਨ ਲੀਤੀ, ਇਹ ਸਰਦਾਰ ਸਿੰਧ ਅਰ ਜਿਹਲਮ ਦੇ ਵਿਚਲੇ ਦੇਸ ਪੁਰ ਰਾਜ ਕਰਦਾ ਸੀ।